ਭਾਰਤ ਭੂਸ਼ਣ ਆਸ਼ੂ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ, ਛਿੜੀ ਚਰਚਾ

ਪੰਜਾਬ

ਲੁਧਿਆਣਾ, 22 ਮਾਰਚ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਪੱਛਮੀ ਹਲਕੇ ’ਚ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਦੇਹਾਂਤ ਤੋਂ ਬਾਅਦ, ਉਪ-ਚੋਣ ਦੀ ਤਰੀਕ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ, ਪਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀ ਸਰਗਰਮੀ ਵੀ ਵੱਧ ਗਈ ਹੈ।
ਆਸ਼ੂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਸੋਸ਼ਲ ਮੀਡੀਆ ’ਤੇ ਫ਼ੋਟੋ ਪੋਸਟ ਕੀਤੀ ਅਤੇ ਲਿਖਿਆ— “ਬਦਲਾਅ ਦੀ ਹਵਾ ਲੁਧਿਆਣਾ ਪੱਛਮ ਤੋਂ ਸ਼ੁਰੂ ਹੋਣੀ ਹੈ, ਜੋ 2027 ਤੱਕ ਪੰਜਾਬ ’ਚ ਤੂਫ਼ਾਨ ਲਿਆਵੇਗੀ।” ਉਨ੍ਹਾਂ ਦਾ ਦਾਅਵਾ ਹੈ ਕਿ ਕਾਂਗਰਸ ਹੁਣ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਹੋਕੇ ਵਾਪਸੀ ਕਰ ਰਹੀ ਹੈ।
ਉਨ੍ਹਾਂ ਨੇ ਰਾਹੁਲ ਗਾਂਧੀ ਦੀ “ਅਟੁੱਟ ਵਚਨਬੱਧਤਾ” ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਹੁਣ “ਹਰ ਚੋਣ ਜਿੱਤਣ ਲਈ ਇੱਕਜੁੱਟ, ਦ੍ਰਿੜ ਅਤੇ ਤਿਆਰ” ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦੇ ਉਮੀਦਵਾਰ ਆਸ਼ੂ ਹੀ ਹੋਣਗੇ ਜਾਂ ਕੋਈ ਹੋਰ ਨਾਮ ਚੌਂਕਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।