ਚੰਡੀਗੜ੍ਹ, 22 ਮਾਰਚ,ਬੋਲੇ ਪੰਜਾਬ ਬਿਊਰੋ :
ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਫ਼ਰੀਦਕੋਟ ਦੇ ਪਿੰਡ ਪੰਜਗਰਾਈਂ ਕਲਾਂ ਵਿੱਚ “ਵਾਰਿਸ ਪੰਜਾਬ ਦੇ” ਸੰਗਠਨ ਨਾਲ ਜੁੜੇ ਅਮਨਦੀਪ ਸਿੰਘ ਅਮਨਾ ਦੇ ਘਰ ’ਤੇ ਛਾਪਾ ਮਾਰਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਕਾਰਵਾਈ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦੇ ਜਾਣ ਤੋਂ ਬਾਅਦ ਤੇਜ਼ ਕਰ ਦਿੱਤੀ ਗਈ। ਪੁਲਿਸ ਅਜਨਾਲਾ ਥਾਣੇ ’ਤੇ ਹੋਏ ਹਮਲੇ ਦੀ ਜਾਂਚ ਵਿੱਚ ਜੋਰ-ਸ਼ੋਰ ਨਾਲ ਜੁਟੀ ਹੋਈ ਹੈ।
ਅਮਨਦੀਪ ਸਿੰਘ ਦੀਪ ਸਿੱਧੂ ਦੇ ਦਿਨਾਂ ਤੋਂ “ਵਾਰਿਸ ਪੰਜਾਬ ਦੇ” ਨਾਲ ਸਬੰਧਤ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਅਜਨਾਲਾ ਪੁਲਿਸ ਸਟੇਸ਼ਨ ’ਤੇ ਹਮਲੇ ਵਿੱਚ ਸ਼ਾਮਲ ਸੀ।
