ਮਮਦੌਟ, 22 ਮਾਰਚ,ਬੋਲੇ ਪੰਜਾਬ ਬਿਊਰੋ :
ਅੱਜ ਸ਼ਨੀਵਾਰ ਸਵੇਰੇ ਮਮਦੌਟ ਦੇ ਪਿੰਡ ਜੱਲੋ ਕੇ ’ਚ ਇੱਕ ਹਾਦਸੇ ਕਾਰਨ ਸਾਰੇ ਪਿੰਡ ਨੂੰ ਸੋਗ ਫੈਲ ਗਿਆ। 32 ਸਾਲਾ ਕੁਲਦੀਪ ਸਿੰਘ, ਜੋ ਗੁਰਦੁਆਰੇ ਵਿਚ ਲੰਗਰ ਸੇਵਾ ਲਈ ਨਿਕਲਿਆ ਸੀ, ਮੋਟਰਸਾਈਕਲ ‘ਤੇ ਖੇਤਾਂ ਦੀ ਕੰਡਿਆਲੀ ਤਾਰ ਨਾਲ ਟਕਰਾ ਗਿਆ। ਉਨ੍ਹਾਂ ਤਾਰਾਂ ਵਿੱਚ ਹਾਈ-ਵੋਲਟੇਜ ਕਰੰਟ ਨੇ ਕੁਲਦੀਪ ਦੀ ਜਿੰਦਗੀ ਨਿਗਲ ਲਈ।
ਪਰਿਵਾਰ ਨੇ ਆਰੋਪ ਲਾਇਆ ਕਿ ਖੇਤ ਮਾਲਕ ਨੇ ਜੰਗਲੀ ਜਾਨਵਰਾਂ ਨੂੰ ਰੋਕਣ ਲਈ ਤਾਰਾਂ ਵਿੱਚ ਕਰੰਟ ਛੱਡ ਰੱਖਿਆ ਸੀ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਸਥਾਨਕ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਕੁਲਦੀਪ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੋ ਛੋਟੇ ਛੋਟੇ (6/4) ਬੱਚੇ ਅਤੇ ਪਤਨੀ ਨੂੰ ਛੱਡ ਗਿਆ ਹੈ।
