ਵਗਦੀ ਹੋਵੇ ਨਹਿਰ ਤਾਂ ਕਵਿਤਾ ਲਿਖਾਂ, ਉਡਦੀ ਹੋਵੇ ਗਹਿਰ ਤਾਂ ਕਵਿਤਾ ਲਿਖਾਂ।
ਰੋਜ਼ ਹੀ ਉਜੜ ਜਾਂਦੀ ਬਸਤੀ ਇਕ ਅੱਧੀ, ਵਸਦਾ ਹੋਵੇ ਸ਼ਹਿਰ ਤਾਂ ਕਵਿਤਾ ਲਿਖਾਂ ।
ਮਾਰ ਦਿੱਤੇ ਬੇਦੋਸ਼ੇ ਜ਼ਾਲਮ ਹਾਕਮਾਂ ਨੇ, ਕਿਤੇ ਵੀ ਹੋਵੇ ਕਹਿਰ ਤਾਂ ਕਵਿਤਾ ਲਿਖਾਂ।
ਭੱਜ ਦੌੜ ਵਿਚ ਲੱਗੇ ਲੋਕ ਲੋਕਾਈ ਦੇ, ਵਕਤ ਜਾਵੇ ਠਹਿਰ ਤਾਂ ਕਵਿਤਾ ਲਿਖਾਂ।
ਵੱਖਰੇ ਹੋਣ ਵਿਚਾਰ ਸਜ਼ਾ ਮਿਲ ਜਾਂਦੀ ਹੈ , ਪੀਣੀ ਪਵੇ ਨਾ ਜ਼ਹਿਰ ਤਾਂ ਕਵਿਤਾ ਲਿਖਾਂ।
ਸ਼ਾਮ ਸਿੰਘ ,ਅੰਗ ਸੰਗ ( ਸਿਡਨੀ)
ਵਿਸ਼ਵ ਕਵਿਤਾ ਦਿਵਸ ਦੀਆਂ ਵਧਾਈਆਂ