ਮੁਕਾਬਲੇ ਤੋਂ ਬਾਅਦ ਪੁਲਿਸ ਨੇ ਨਸ਼ਾ ਤਸਕਰ ਜਖ਼ਮੀ ਹਾਲਤ ‘ਚ ਕੀਤਾ ਗ੍ਰਿਫਤਾਰ

ਪੰਜਾਬ

ਨਵਾਂਸ਼ਹਿਰ, 21 ਮਾਰਚ,ਬੋਲੇ ਪੰਜਾਬ ਬਿਊਰੋ :
ਨਵਾਂਸ਼ਹਿਰ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਹੋਈ ਮੁਠਭੇੜ ਦੌਰਾਨ ਅਮਨ ਨਾਮਕ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਵੇਲੇ, ਉਸ ਦਾ ਇਲਾਜ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਚਲ ਰਿਹਾ ਹੈ।
ਐਸਐਸਪੀ ਡਾ. ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ, ਇੱਕ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ਨੂੰ ਅਮਨ ਚਲਾ ਰਿਹਾ ਸੀ। ਪਰ, ਰੁਕਣ ਦੀ ਬਜਾਏ, ਉਸ ਨੇ ਗੱਡੀ ਪੁਲਿਸ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਅਮਨ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਰਿਮਾਂਡ ਪ੍ਰਾਪਤ ਕੀਤਾ। ਪੁੱਛਗਿੱਛ ਦੌਰਾਨ, ਅਮਨ ਨੇ ਕਬੂਲਿਆ ਕਿ ਉਸ ਨੇ ਪਿੰਡ ਬੁਹਾਰਾ ਨੇੜੇ, ਗਰਚਾ ਨਹਿਰ ਦੇ ਕੋਲ, ਇੱਕ ਪਿਸਟਲ ਲੁਕਾ ਕੇ ਰੱਖਿਆ ਹੈ।
ਜਦੋਂ ਪੁਲਿਸ ਉਸ ਨੂੰ ਉੱਥੇ ਲੈ ਕੇ ਗਈ ਤਾਂ, ਪਿਸਟਲ ਚੁੱਕਦੇ ਹੀ, ਅਮਨ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ, ਜੋ ਐਸ.ਐਚ.ਓ. ਦੀ ਗੱਡੀ ਤੇ ਲੱਗੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਗੋਲੀ ਅਮਨ ਦੀ ਲੱਤ ਵਿੱਚ ਲੱਗੀ।
ਜ਼ਖਮੀ ਹੋਣ ਤੋਂ ਬਾਅਦ, ਅਮਨ ਨੂੰ ਤੁਰੰਤ ਹੀ ਸਿਵਲ ਹਸਪਤਾਲ ਭੇਜਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।