ਮਾਨ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਕੇ ਆਪਣਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਲਿਆਂਦਾ ਸਾਹਮਣੇ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 21 ਮਾਰਚ ,ਬੋਲੇ ਪੰਜਾਬ ਬਿਊਰੋ :

ਵਿਸਵਾਤ ਘਾਤ ਦਾ ਜਵਾਬ ਦੇਣਗੇ ਕਿਸਾਨ। ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬੇ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਚੈਅਰਮੈਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜਾਬ ਵਿੱਚ ਬਣੀ ਹੋਈ ਸਮੁੱਚੀ ਰਾਜਨੀਤਕ ਹਾਲਾਤ ਦਾ ਜਾਇਜ਼ਾ ਲਿਆ ਗਿਆ। ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਆਗੂਆਂ ਨੇ ਆਖਿਆ ਕੇਦਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਕੇ ਆਪਣਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਲੈ ਆਦਾ ਹੈ। ਇਤਿਹਾਸ ਵਿੱਚ ਕਦੇ ਨਹੀ ਹੋਇਆ ਕਿ ਗੱਲਬਾਤ ਵਾਸਤੇ ਸੱਦ ਕੇ ਗ੍ਰਿਫਤਾਰੀਆਂ ਕੀਤੀਆ ਜਾਣ। ਸੁਪਰੀਮ ਕੋਰਟ ਨੇ ਮੋਰਚੇ ਦੇ ਸਬੰਧ ਵਿੱਚ ਸਟੇਟਸਕੋ ਕੀਤਾ ਹੋਇਆ ਹੈ ਇਸ ਦੇ ਬਾਵਜੂਦ ਹਜਾਰਾ ਦੀ ਗਿਣਤੀ ਵਿੱਚ ਪੁਲਿਸ ਦੀਆਂ ਧਾੜਾਂ ਝਾੜ ਕੇ ਮੋਰਚੇ ਉਪਰ ਹਮਲਾ ਕੀਤਾ। ਕਿਸਾਨਾਂ ਦੀਆਂ ਟਰਾਲੀਆਂ, ਟੈਟ, ਟਰੈਕਟਰ ਤੇ ਹੋਰ ਸਮਾਨ ਜਾਬਰ ਤਰੀਕੇ ਨਾਲ ਤੋੜਿਆ ਗਿਆ ਤੇ ਲੁੱਟਿਆ ਗਿਆ। ਇਲਾਕੇ ਦੇ ਗੁੰਡਿਆਂ ਨੂੰ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਕਿਸਾਨਾਂ ਦਾ ਸਮਾਨ ਲੁਟਣ ਦੀ ਪੂਰੀ ਖੁਲ ਦਿੱਤੀ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜੋ ਭਗਤ ਸਿੰਘ ਦੇ ਨਾਂ ਤੇ ਸੱਤਾ ਵਿੱਚ ਆਈ ਸੀ ਉਸਨੇ ਸਰਦਾਰ ਭਗਤ ਸਿੰਘ ਦੇ ਨਾਮ ਨੂੰ ਕੰਲਕਿਤ ਕੀਤਾ। ਬੇਸੱਕ ਸਰਕਾਰ ਕਿਸਾਨਾਂ ਦੇ ਮੋਰਚੇ ਉਖੇੜਨ ਵਿੱਚ ਕਾਮਯਾਬ ਹੋਈ ਹੈ ਪਰ ਕਿਸਾਨਾਂ ਦਾ ਅੰਨਦੋਲਨ ਜਾਰੀ ਰਹੇਗਾ। ਵੱਖਤੀ ਪਛਾੜ ਦਾ ਪੰਜਾਬ ਦੇ ਲੋਕ ਛੇਤੀ ਹੀ ਜਵਾਬ ਦੇਣਗੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਰੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ ਕਿਸਾਨਾਂ ਦੇ ਸਮਾਨ ਤੇ ਮਾਰੇ ਹੋਏ ਡਾਕੇ ਦੀ ਭਰਪਾਈ ਨਾ ਕੀਤੀ ਤਾ ਸਰਕਾਰ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਨੂੰ ਤਿਆਰ ਰਹੇ। ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਗੂਆਂ ਨੇ ਆਖਿਆ ਕਿ ਸਰਕਾਰ ਦੇ ਵਿਸ਼ਵਾਸ਼ਘਾਤ ਦਾ ਜਵਾਬ ਦੇਣ ਲਈ 23 ਮਾਰਚ ਨੂੰ ਫਿਰੋਜ਼ਪੁਰ, ਮੋਗਾ, ਫਰੀਦਕੋਟ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਵੱਡੀ ਗਿਣਤੀ ਵਿੱਚ ਹੁਸੈਨੀਵਾਲਾ ਪਹੁੰਚਣ ਤੇ ਬਾਕੀ ਦੇ ਸਾਰੇ ਜਿਲੇ ਬਠਿੰਡਾ, ਮਾਨਸਾ, ਪਟਿਆਲਾ, ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਆਪਣੇ ਜਿਲਿਆਂ ਵਿੱਚ ਝੰਡਾ ਮਾਰਚ ਕਰਕੇ ਸਰਕਾਰੀ ਜਬਰ ਅੱਗੇ ਡਟਣ ਦਾ ਅਹਿਦ ਕਰਨ। ਅੱਜ ਦੀ ਮੀਟਿੰਗ ਵਿੱਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਸੂਬਾ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਫਤਿਹਗੜ੍ਹ ਚੂੜੀਆਂ, ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਜਿਲਾ ਬਠਿੰਡਾ ਦੇ ਪ੍ਰਧਾਨ ਪ੍ਰਸੋਤਮ ਮਹਿਰਾਜ, ਜਿਲਾ ਆਗੂ ਗੁਰਭਾਗ ਸਿੰਘ ਮਰੂੜ, ਜਗਰਾਜ ਸਿੰਘ ਫੇਰੋਕੇ ਸਮੇਤ ਹੋਰ ਕਿਸਾਨ ਆਗੂ ਸ਼ਾਮਿਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।