ਸਫਾਈ ਸੇਵਕਾਂ ਦੀਆਂ ਕੰਮ ਦੇ ਦੌਰਾਨ ਹੀ ਹੁੰਦੀਆਂ ਹਨ ਵੱਡੀ ਗਿਣਤੀ ਵਿੱਚ ਮੌਤਾਂ : ਕੁਲਵੰਤ ਸਿੰਘ
ਕਿਰਤ ਮੰਤਰੀ ਨੇ ਕੁਲਵੰਤ ਸਿੰਘ ਦੇ ਸਵਾਲ ਤੇ ਦਿੱਤਾ ਜਵਾਬ : ਉਜਰਤਾਂ ਦੇ ਵਿੱਚ ਵਾਧਾ ਕਰਨਾ ਸਰਕਾਰ ਦੇ ਵਿਚਾਰ ਅਧੀਨ : ਕੀਤਾ ਜਾਵੇਗਾ ਇਸੇ ਵਰੇ ਉਜਰਤਾਂ ਵਿੱਚ ਵਾਧਾ
ਮੋਹਾਲੀ 20 ਮਾਰਚ,ਬੋਲੇ ਪੰਜਾਬ ਬਿਊਰੋ :
ਅੱਜ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਵੇਖਦੇ ਹੋਏ ਪੰਜਾਬ ਵਿੱਚ ਘੱਟੋ -ਘੱਟ ਉਜਰਤਾਂ ਦੇ ਵਿੱਚ ਵਾਧਾ ਕਰਨ ਦਾ ਮੁੱਦਾ ਉਠਾਇਆ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਬੋਲਦੇ ਹੋਏ ਕਿਹਾ ਕਿ ਕਿਰਤ ਮੰਤਰੀ ਉਹਨਾਂ ਨੂੰ ਇਹ ਸਪਸ਼ਟ ਕਰਨ ਕਿ ਪੰਜਾਬ ਅੰਦਰ ਉਜਰਤਾਂ ਦੇ ਵਿੱਚ ਵਾਧਾ ਕਰਨ ਦੀ ਸਰਕਾਰ ਕੋਲ ਤਜਵੀਜ਼ ਵਿਚਾਰ ਅਧੀਨ ਹੈ, ਜੇਕਰ ਹੈ ਤਾਂ ਇਸ ਵਿੱਚ ਸਰਕਾਰ ਵੱਲੋਂ ਕਦੋਂ ਵਾਧਾ ਕੀਤਾ ਜਾਵੇਗਾ, ਜਰੂਰ ਦੱਸਿਆ ਜਾਵੇ ਤੇ ਇਸ ਗੱਲ ਨੂੰ ਅਮਲੀ ਜਾਮਾ ਕਿੰਨੀ ਦੇਰ ਤੱਕ ਪਹਿਨਾਇਆ ਜਾਵੇਗਾ। ਕੁਲਵੰਤ ਸਿੰਘ ਨੇ ਕਿਹਾ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ – ਵੇਸ ਰੇਟ ਵਿੱਚ ਸਿਰਫ 10 ਰੁਪਏ,20 ਰੁਪਏ ਜਾਂ ਫਿਰ 50 ਰੁਪਏ ਤੱਕ ਹੀ ਵਾਧਾ ਹੁੰਦਾ ਹੈ ਜੋ ਕਿ ਬਹੁਤ ਵਧ ਰਹੀ ਮਹਿੰਗਾਈ ਨੂੰ ਵੇਖਦੇ ਹੋਏ ਬਹੁਤ ਘੱਟ ਹੈ, ਜਦਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ, ਹਿਮਾਚਲ ਪ੍ਰਦੇਸ਼ ਸੂਬੇ ਦੇ ਵਿੱਚ ਅਤੇ ਹਰਿਆਣਾ ਸੂਬੇ ਦੇ ਵਿੱਚ ਘੱਟੋ ਘੱਟ ਉਜਰਤਾਂ ਦੇ ਬੇਸ ਰੇਟ ਵੱਧ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬੇਸ ਰੇਟ ਵਿੱਚ ਘੱਟੋ -ਘੱਟ ਚਾਰ ਕੈਟਾਗਰੀਜ ਹਨ, ਜਿਨਾਂ ਦੇ ਵਿੱਚ ਸਭ ਤੋਂ ਜਿਆਦਾ ਮੁਸ਼ਕਿਲ ਭਰਿਆ ਕੰਮ ਸਫਾਈ ਸੇਵਕਾਂ ਦਾ ਹੁੰਦਾ ਹੈ ਅਤੇ ਇੱਕ ਸਰਵੇ ਦੇ ਮੁਤਾਬਿਕ ਸਫਾਈ ਕਾਮਿਆਂ ਦੀਆਂ ਆਮ ਤੌਰ ਤੇ ਘੱਟ ਉਮਰ ਦੇ ਵਿੱਚ ਜਿਆਦਾ ਮੌਤਾਂ ਆਪਣੀ ਨੌਕਰੀ ਦੇ ਦੌਰਾਨ ਹੀ ਹੋ ਜਾਂਦੀਆਂ ਹਨ ਅਤੇ ਸਫਾਈ ਸੇਵਕ ਹੋਰਨਾਂ ਦੇ ਮੁਕਾਬਲੇ ਜਿਆਦਾ ਬਿਮਾਰੀ ਗ੍ਰਸਤ ਵੀ ਹੁੰਦੇ ਹਨ ਅਤੇ ਬੇਸ ਰੇਟ ਦੀਆਂ ਚਾਰੋਂ ਕੈਟਾਗਰੀਆਂ ਦੇ ਵਿੱਚ ਬਰਾਬਰ ਵਾਧਾ ਕੀਤਾ ਜਾਣਾ ਚਾਹੀਦਾ ਹੈ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਕੰਮ ਦੇ ਦੌਰਾਨ ਹੀ ਆਮ ਤੌਰ ਤੇ ਸਫਾਈ ਸੇਵਕਾਂ ਦੀ ਮੌਤ ਹੋ ਜਾਣ ਦੇ ਚੱਲਦਿਆਂ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਆਮ ਤੌਰ ਤੇ ਠੇਕੇ ਤੇ ਕੰਮ ਕਰਦੇ ਹੁੰਦੇ ਹਨ,
ਵਿਧਾਇਕ ਕੁਲਵੰਤ ਸਿੰਘ ਵੱਲੋਂ ਇਸ ਅਹਿਮ ਮੁੱਦੇ ਨੂੰ ਉਠਾਏ ਜਾਣ ਦੇ ਸਬੰਧ ਵਿੱਚ ਜਵਾਬ ਦਿੰਦੇ ਹੋਏ ਕਿਰਤ ਮੰਤਰੀ -ਤਰੁਣਪ੍ਰੀਤ ਸਿੰਘ ਸੋਧ ਨੇ ਕਿਹਾ ਬੇਸ ਰੇਟ ਵਿੱਚ ਵਾਧਾ ਕੀਤੇ ਜਾਣ ਨੂੰ ਲੈ ਕੇ ਮਾਮਲਾ ਵਿਚਾਰ ਅਧੀਨ ਹੈ, ਬੇਸ ਰੇਟ ਵਿੱਚ ਦੋ ਤਰੀਕੇ ਨਾਲ ਵਧਾਇਆ ਜਾਂਦਾ ਹੈ, ਜਿਸ ਵਿੱਚ ਘੱਟੋ -ਘੱਟ ਉਜਰਤਾਂ ਦੀ ਵਿਵਸਥਾ ਐਡਜਸਟਮੈਂਟ /ਕੰਜ਼ਿਊਮਰ ਪ੍ਰਾਈਜ ਇੰਡੈਕਸ ਦੇ ਅਧਾਰ ਤੇ ਕੀਤੀ ਜਾਂਦੀ ਹੈ ਅਤੇ ਸਾਲ ਵਿੱਚ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਵਾਧਾ ਹੁੰਦਾ ਹੈ ਅਤੇ ਇਹ ਵਾਧਾ ਇਸੇ ਸਾਲ ਵਿੱਚ ਕਰ ਦਿੱਤਾ ਜਾਵੇਗਾ। ਅਤੇ ਬੇਸ ਰੇਟ ਵਿੱਚ ਇਹ ਵਾਧਾ ਹੈਂਡਸਮ ਰਕਮ ਵਿੱਚ ਹੀ ਹੀ ਹੋਵੇਗਾ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਸ਼ਨ ਦੇ ਦੌਰਾਨ ਅਹਿਮ ਮੁੱਦਿਆਂ ਤੇ ਆਵਾਜ਼ ਉਠਾਈ ਜਾਂਦੀ ਹੈ, ਤੇ ਅੱਜ ਪੰਜਾਬ ਵਿੱਚ ਵੱਧ ਰਹੀ ਮਹਿੰਗਾਈ ਨੂੰ ਵੇਖਦੇ ਹੋਏ ਘੱਟੋ ਘੱਟ ਉਜਰਤਾਂ ਦੇ ਵਿੱਚ ਵਾਧਾ ਕਰਨ ਦਾ ਅਹਿਮ ਮੁੱਦਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਸ਼ਨ ਵਿੱਚ ਵਿਧਾਨ ਸਭਾ ਸੈਸ਼ਨ ਦੇ ਦੇ ਦੌਰਾਨ ਉਠਾਇਆ ਗਿਆ , ਇਸ ਤੋਂ ਪਹਿਲਾਂ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੇ ਵੱਲੋਂ ਮੋਹਾਲੀ ਦੇ ਨਿਜੀ ਹਸਪਤਾਲਾਂ ਦੇ ਬਾਹਰ ਟਰੈਫਿਕ ਦੀ ਸਮੱਸਿਆ ਦਾ ਅਹਿਮ ਮੁੱਦਾ ਵੀ ਉਠਾਇਆ ਗਿਆ ਸੀ, ਫੇਜ ਸੱਤ ਅਤੇ ਫੇਸ ਇੱਕ ਵਿਚਲੇ ਮੋਟਰ ਮਾਰਕੀਟ ਅਤੇ ਰੇੜੀ ਮਾਰਕੀਟ ਨੂੰ ਲਈ ਢੁਕਮੀ ਥਾਂ ਦਾ ਮੁੱਦਾ ਵੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਉਠਾਇਆ ਗਿਆ ਸੀ,