ਲੁਧਿਆਣਾ, 21 ਮਾਰਚ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੀ ਕ੍ਰਾਈਮ ਬ੍ਰਾਂਚ 2 ਨੇ ਇੱਕ ਵੱਡੀ ਕਾਰਵਾਈ ਅੰਦਰ 220 ਗ੍ਰਾਮ ਹੈਰੋਇਨ ਸਮੇਤ ਅਟੱਲ ਨਗਰ ਵਾਸੀ ਕਰਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। 26 ਸਾਲਾ ਕਰਨ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਜਾਰੀ ਹੈ।
ਕ੍ਰਾਈਮ ਬ੍ਰਾਂਚ ਦੀ ਟੀਮ ਗੰਦਾਂ ਨਾਲਾ ਪੁਲੀ ਸਤਿਸੰਗ ਘਰ ਦੇ ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ, ਜਦੋਂ ਉਨ੍ਹਾਂ ਨੂੰ ਖ਼ੁਫੀਆ ਸੂਚਨਾ ਮਿਲੀ ਕਿ ਕਰਨ ਕੁਮਾਰ ਹੈਰੋਇਨ ਵੇਚਣ ਦੀ ਕਾਰਗੁਜ਼ਾਰੀ ‘ਚ ਲੱਗਾ ਹੋਇਆ ਹੈ।
ਪੁਲਿਸ ਨੇ ਤੁਰੰਤ ਛਾਪਾ ਮਾਰ ਕੇ ਕਰਨ ਨੂੰ ਕਾਬੂ ਕੀਤਾ, ਅਤੇ ਤਲਾਸ਼ੀ ਦੌਰਾਨ 220 ਗ੍ਰਾਮ ਹੈਰੋਇਨ ਬਰਾਮਦ ਹੋਈ।
ਏਡੀਸੀਪੀ (ਇਨਵੈਸਟੀਗੇਸ਼ਨ) ਅਮਨਦੀਪ ਸਿੰਘ ਬਰਾੜ ਦੇ ਮੁਤਾਬਕ, ਕਰਨ ਕੁਮਾਰ ਉੱਤੇ ਪਹਿਲਾਂ ਹੀ 4 ਗੰਭੀਰ ਮਾਮਲੇ ਦਰਜ ਹਨ, ਜੋ ਕਿ ਥਾਣਾ ਸਲੇਮ ਟਾਬਰੀ, ਥਾਣਾ ਮਜੀਠਾ (ਅੰਮ੍ਰਿਤਸਰ), ਥਾਣਾ ਇਸਲਾਮਾਬਾਦ (ਅੰਮ੍ਰਿਤਸਰ) ਅਤੇ ਥਾਣਾ ਜਮਾਲਪੁਰ (ਲੁਧਿਆਣਾ) ‘ਚ ਪੈਂਦੇ ਹਨ।
ਮਿਲੀ ਜਾਣਕਾਰੀ ਮੁਤਾਬਕ, ਕਰਨ ਕੁਮਾਰ 15 ਜੂਨ 2023 ਨੂੰ ਜ਼ਮਾਨਤ ‘ਤੇ ਬਾਹਰ ਆਇਆ ਸੀ, ਪਰ ਬਾਹਰ ਆਉਣ ਦੇ ਬਾਅਦ ਵੀ ਉਸਨੇ ਨਸ਼ੇ ਦਾ ਧੰਦਾ ਜਾਰੀ ਰੱਖਿਆ।
ਕ੍ਰਾਈਮ ਬ੍ਰਾਂਚ 2 ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
