ਪਟਨਾ, 20 ਮਾਰਚ,ਬੋਲੇ ਪੰਜਾਬ ਬਿਊਰੋ :
ਬਿਹਾਰ ‘ਚ ਭਾਗਲਪੁਰ ਦੇ ਨਵਗਾਚੀਆ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੇ ਦੋ ਭਾਣਜੇ ਆਪਸ ਵਿੱਚ ਭਿੜ ਗਏ। ਮਾਮੂਲੀ ਝਗੜੇ ਤੋਂ ਬਾਅਦ ਦੋਵਾਂ ਭਰਾਵਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਗੋਲੀਬਾਰੀ ਵਿੱਚ ਵਿਸ਼ਵਜੀਤ ਯਾਦਵ ਦੀ ਮੌਤ ਹੋ ਗਈ, ਜਦੋਂਕਿ ਜੈਜੀਤ ਯਾਦਵ ਗੰਭੀਰ ਜ਼ਖ਼ਮੀ ਹੋ ਗਿਆ। ਨਿਤਿਆਨੰਦ ਰਾਏ ਦੀ ਭੈਣ ਨੂੰ ਵੀ ਗੋਲੀ ਲੱਗੀ ਹੈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਭਾਗਲਪੁਰ ਦੇ ਡਾਕਟਰ ਐਨਕੇ ਯਾਦਵ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੈਜੀਤ ਯਾਦਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਗਤਪੁਰ ਨਿਵਾਸੀ ਜੈਜੀਤ ਯਾਦਵ ਅਤੇ ਵਿਕਾਸ ਯਾਦਵ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਇਕ-ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ‘ਚ ਵਿਸ਼ਵਜੀਤ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜੈਜੀਤ ਯਾਦਵ ਗੰਭੀਰ ਜ਼ਖਮੀ ਹੋ ਗਿਆ। ਇਸ ਲੜਾਈ ਦੌਰਾਨ ਦੋਵਾਂ ਨੂੰ ਬਚਾਉਣ ਆਈ ਉਨ੍ਹਾਂ ਦੀ ਮਾਂ ਨੂੰ ਵੀ ਗੋਲੀ ਲੱਗ ਗਈ, ਜੋ ਭਾਗਲਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
