ਇਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆ ਵੱਲੋਂ ਸਘੰਰਸ਼ ਦਾ ਐਲਾਨ
ਪਟਿਆਲਾ 19ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ ) :
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ: 26 ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਾਹਲਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੂਬਾ ਆਗੂਆਂ ਸਮੇਤ ਵਰਕਰ ਸਾਮਲ ਹੋਏ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੇਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆ ਦੇ ਭਵਿੱਖ ਦੀ ਚਿੰਤਾ ਕਰਦਿਆਂ ਪਿਛਲੇ ਦਿਨੀ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਦਫਤਰ ਪਟਿਆਲਾ ਵੱਲੋਂ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਜ਼ਬਰੀ ਪੰਚਾਇਤਾਂ ਅਧੀਨ ਦੇਣ ਸਬੰਧੀ ਜਾਰੀ ਕੀਤਾ ਗਿਆ ਹੈ ਅਤੇ ਬੀਆਰਸੀ ਵਰਕਰਾਂ ਨੂੰ ਹਦਾਇਤਾਂ ਰਾਹੀ ਪੰਚਾਇਤਾ ਨੂੰ ਮੋਟੀਵੇਟ ਕਰਨ ਸਬੰਧੀ ਲਿਖਿਆ ਗਿਆ ਹੈ ਅਤੇ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇੱਕ ਮਹੀਨੇ ਵਿੱਚ ਇੱਕ ਸਕੀਮ ਦਿੱਤੀ ਜਾਵੇ । ਪੰਜਾਬ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਲੋਕ ਤੇ ਕਾਮਿਆਂ ਵਿਰੋਧੀ ਫ਼ੈਸਲੇ ਦੀ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਸਖਤ ਨਿਖੇਧੀ ਕੀਤੀ ਗਈ ਅਤੇ ਕਿਹਾ ਗਿਆ ਕਿ ਲੰਮੇ ਸਮੇਂ ਤੋਂ ਇਨ ਲਿਸਟਮੈਂਟ ਅਤੇ ਆਊਟਸੋਰਸ ਤੇ ਲਗਾਤਾਰ ਕੰਮ ਕਰਦੇ ਵਰਕਰਾਂ ਦਾ ਰੋਜ਼ਗਾਰ ਉਜਾੜਨ ਦੀਆਂ ਸਰਕਾਰ ਅਤੇ ਵਿਭਾਗ ਵੱਲੋਂ ਮਾਰੂ ਪੱਤਰ ਜਾਰੀ ਕਰਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਜਮੀਨੀ ਹਕੀਕਤ ਸੱਚਾਈ ਇਹ ਹੈ ਕਿ ਪੰਚਾਇਤਾਂ ਨੂੰ ਪਹਿਲਾਂ ਤੋਂ ਹੈਂਡਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਚਿੱਟੇ ਹਾਥੀ ਬਣ ਰਹੀਆਂ ਹਨ ਅਤੇ ਉਹਨਾਂ ਵਰਕਰਾਂ ਨੂੰ ਤਨਖਾਹ ਨਾ ਮਾਤਰ ਹੀ ਮਿਲਦੀਆਂ ਹਨ ਅਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ!ਅਤੇ ਲੋਕਾਂ ਨੂੰ ਪਾਣੀ ਦੀ ਸਹੂਲਤ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ ਜਦੋਂ ਕਿ ਸਰਕਾਰ ਬਣਨ ਸਮੇਂ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਰੇ ਤਰ੍ਹਾਂ ਦੇ ਕੱਚੇ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਜਥੇਬੰਦੀ ਨਾਲ ਮੀਟਿੰਗਾਂ ਕਰਕੇ ਵਾਅਦੇ ਕੀਤੇ ਜਾਂਦੇ ਹਨ ਕਿ ਜਲਦੀ ਹੀ ਤੁਹਾਡੀਆਂ ਪ੍ਰਪੋਜਲਾਂ ਬਣਾ ਕੇ ਤੁਹਾਡਾ ਰੁਜ਼ਗਾਰ ਨੂੰ ਸਥਾਈ ਅਤੇ ਸੁਰੱਖਿਤ ਕੀਤਾ ਜਾਵੇਗਾ ਪਰੰਤੂ ਇਹ ਪੱਤਰ ਜਾਰੀ ਹੋਣ ਤੇ ਸਰਕਾਰ ਅਤੇ ਵਿਭਾਗ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਜਿਸ ਦਾ ਜਥੇਬੰਦੀ ਡਟ ਕੇ ਵਿਰੋਧ ਕਰੇਗੀ ਅਤੇ ਅਤੇ ਲਾਮਬੰਦੀ ਕਰਕੇ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਚਿੱਠਾ ਜਨਤਾ ਦੇ ਸਾਹਮਣੇ ਭੰਨਿਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਤਿੱਖੇ ਸੰਘਰਸ਼ ਵੀ ਕੀਤੇ ਜਾਣਗੇ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ।ਸਮੂਹ ਆਗੂਆਂ ਨੇ ਵਿਭਾਗ ਦੀਆਂ ਸਮੂਹ ਕੱਚੇ ਵਰਕਰਾਂ ਦੀਆਂ ਅਤੇ ਰੈਗੂਲਰ ਵਰਕਰਾਂ ਦੀਆਂ ਭਰਾਤਰੀ ਜਥੇਬੰਦੀਆਂ ਨੂੰ ਵੀ ਸੰਘਰਸ਼ ਵਿੱਚ ਤਾਲਮੇਲ ਕਰਕੇ ਕੁੱਦਣ ਦੀ ਅਪੀਲ ਕੀਤੀ ਇਸ ਸਮੇਂ ਸਮੁੱਚੇ ਵਰਕਰਾਂ ਤੇ ਆਗੂਆਂ ਨੇ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ ਅਤੇ ਮੁਰਦਾਬਾਦ ਵੀ ਕੀਤੀ ਗਈ ਇਸ ਮੌਕੇ ਸੂਬਾ ਖਜ਼ਾਨਚੀ ਹਰਜਿੰਦਰ ਸਿੰਘ ਬਲਜਿੰਦਰ ਸਿੰਘ ਬਲਵੀਰ ਸਿੰਘ ਹਿਰਦਾਪੁਰ ਗੁਰਦਰਸਨ ਸਿੰਘ ਭੇਦਨੀ ਜਗਰੂਪ ਰਾਜਪੁਰਾ ਵਰਿੰਦਰ ਕੁਮਾਰ ਢਿੰਗੀ ਬਲਦੀਪ ਕੁਮਾਰ ਨਾਭਾ ਬਰਾਂਚ ਲਾਬਾ ਪ੍ਰਧਾਨ ਹਰਦੇਵ ਸਿੰਘ ਮਲੇਵਾਲ ਜਗਤਾਰ ਸਿੰਘ ਭੀਲੋਵਾਲ ਛੋਟਾ ਸਿੰਘ ਨੰਦਪੁਰ ਕੇਸੋ ਆਦਿ ਆਗੂ ਅਤੇ ਵਰਕਰ ਸ਼ਾਮਿਲ ਸਨ।