ਵਿਜੀਲੈਂਸ ਵੱਲੋ ਸਾਬਕਾ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਖਿਲਾਫ਼ ਫੰਡ ਘੁਟਾਲਿਆ ਦੀ ਜਾਂਚ ਅਰੰਭ

ਪੰਜਾਬ

ਘਪਲਿਆਂ ਦਾ ਚਿੱਠਾ ਬਲਵਿੰਦਰ ਕੁੰਭੜਾ ਨੇ ਵਿਜੀਲੈਂਸ ਅੱਗੇ ਕੀਤਾ ਪੇਸ਼

ਜਿਸ ਮਾਮਲੇ ਨੂੰ ਪੁਰਾਣੀਆਂ ਸਰਕਾਰਾਂ ਲਗਾਤਾਰ ਅਣਗੌਲਿਆ ਕਰਦੀਆਂ ਰਹੀਆਂ, ਮਾਨ ਸਰਕਾਰ ਨੇ ਉਸ ਤੇ ਕਾਰਵਾਈ ਕਰਨ ਦੀ ਕੀਤੀ ਤਿਆਰੀ

ਵਿਜੀਲੈਂਸ ਵੱਲੋ ਜਾਂਚ ਪੜਤਾਲ ਦੌਰਾਨ ਇਸ ਮਾਮਲੇ ਵਿੱਚ ਹੋਣਗੇ ਵੱਡੇ ਖੁਲਾਸੇ: ਬਲਵਿੰਦਰ ਕੁੰਭੜਾ

ਮੋਹਾਲੀ, 19 ਮਾਰਚ ,ਬੋਲੇ ਪੰਜਾਬ ਬਿਊਰੋ :

ਉੱਘੇ ਸਮਾਜ ਸੇਵੀ ਤੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਲੰਬੇ ਸਮੇਂ ਤੋਂ ਵੱਖ ਵੱਖ ਘਪਲਿਆਂ ਤੇ ਜਦੋ ਜਹਿਦ ਕਰ ਰਹੇ ਹਨ। ਜਿਸ ਕਾਰਨ ਉਹਨਾਂ ਨੂੰ ਸਮੇਂ ਸਮੇਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਵਿਜੀਲੈਂਸ ਵਿਭਾਗ ਵੱਲੋਂ ਬੁਲਾਏ ਜਾਣ ਤੇ ਉਨਾਂ ਨੇ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਘੁਟਾਲਿਆ ਦੇ ਮਾਮਲੇ ਵਿੱਚ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ, ਜੋ ਉਸ ਸਮੇਂ ਡੇਰਾ ਬੱਸੀ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਮੋਹਾਲੀ ਦੇ ਪਲਾਨਿੰਗ ਬੋਰਡ ਦੇ ਚੇਅਰਮੈਨ ਦੇ ਕਾਰਜਕਾਲ ਦੌਰਾਨ ਕੀਤੇ ਗਏ ਘੁਟਾਲਿਆਂ ਦੇ ਸਬੂਤ ਵਿਜੀਲੈਂਸ ਅੱਗੇ ਪੇਸ਼ ਕੀਤੇ ਤੇ ਜਲਦ ਕਾਰਵਾਈ ਹੋਣ ਦੀ ਆਸ ਪ੍ਰਗਟਾਈ। ਅੱਜ ਵਿਜੀਲੈਂਸ ਵਿੱਚ ਆਗੂਆਂ ਨੇ ਬੀ ਪੀ ਐਲ ਦਾ ਘੁਟਾਲਾ, ਪੁਡਾ ਵੱਲੋ ਪਿੰਡਾਂ ਨੂੰ ਵਿਕਾਸ ਲਈ ਦਿੱਤੇ ਗਏ ਫੰਡ ਚ ਵੱਡਾ ਘੁਟਾਲਾ, 100 ਕਰੋੜ ਰੁਪਏ ਜ਼ੀਰਕਪੁਰ ਕਮੇਟੀ ਵੱਲੋ ਪੁਡਾ ਚ ਤਬਦੀਲ ਕਰਵਾਉਣ ਦਾ ਘੁਟਾਲਾ, 100 ਵਿਘਾ ਪਿੰਡ ਪੀਰ ਮਸ਼ੱਲੇ ਦੀ ਜਮੀਨ ਰਾਤ ਰਾਤ ਤਬਦੀਲ ਕਰਨ ਦਾ ਘੁਟਾਲਾ, 99 ਬਣਾਈਆਂ ਸੁਸਾਇਟੀਆਂ ਦੀ ਉੱਚ ਪੱਧਰੀ ਜਾਂਚ ਦਾ ਮਾਮਲਾ, ਚੋਣਾਂ ਦੌਰਾਨ ਨੋ ਡਿਊ ਸਰਟੀਫਿਕੇਟ ਵਿੱਚ ਝੂਠੀ ਜਾਣਕਾਰੀ ਦੇਣ ਦਾ ਮਾਮਲਾ ਆਦਿ ਅਨੇਕਾਂ ਮਾਮਲਿਆਂ ਤੇ ਪੜਤਾਲੀ ਅਫਸਰਾਂ ਕੋਲ ਬਿਆਨ ਦਰਜ ਕਰਵਾਏ ਹਨ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਜਿਵੇਂ ਸਿਆਣਿਆਂ ਨੇ ਸੱਚ ਕਿਹਾ ਹੈ ਕਿ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣਾਈ ਹੁੰਦੀ ਹੈ। ਇਸੇ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਪਲੇਬਾਜਾਂ ਦੀਆਂ ਪੁਰਾਣੀਆਂ ਦੱਬੀਆਂ ਪਈਆਂ ਫਾਇਲਾਂ ਤੋਂ ਵਿਜੀਲੈਂਸ ਨੇ ਧੂੜ ਝਾੜਦੇ ਹੋਏ ਆਪਣੇ ਟੇਬਲਾਂ ਤੇ ਕਾਰਵਾਈ ਕਰਨ ਲਈ ਰੱਖ ਕੇ ਕਾਰਵਾਈ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵੱਖਰੋ ਵੱਖਰੇ ਸਬੰਧਤ ਅਦਾਰਿਆਂ ਨੂੰ ਪੱਤਰ ਕੱਢ ਕੇ ਇਸ ਮਾਮਲੇ ਬਾਰੇ ਵਿਜੀਲੈਂਸ ਵੱਲੋਂ ਰਿਕਾਰਡ ਮੰਗਿਆ ਜਾ ਰਿਹਾ ਹੈ। ਜਿਸ ਦਾ ਸਬੰਧਤ ਅਫਸਰਾਂ ਕੋਲ ਅਜੇ ਤੱਕ ਕੋਈ ਜਵਾਬ ਨਹੀਂ ਹੈ। ਵਿਜੀਲੈਂਸ ਦੇ ਸਬੰਧਤ ਅਧਿਕਾਰੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਹਰ ਪੱਖ ਤੋਂ ਜਾਂਚ ਪੜਤਾਲ ਕਰਦੇ ਹੋਏ ਸਾਰੇ ਸਬੂਤਾਂ ਦੀਆਂ ਕਾਪੀਆਂ ਪ੍ਰਾਪਤ ਕੀਤੀਆਂ ਹਨ। ਜਿਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਵਿਜੀਲੈਂਸ ਵੱਲੋਂ ਹੁਣ ਇਸ ਮਾਮਲੇ ਤੇ ਬਣਦੀ ਉਚਿਤ ਕਾਰਵਾਈ ਜਲਦ ਕੀਤੀ ਜਾਵੇਗੀ। ਮੈਂ ਤੇ ਮੇਰੇ ਸਮੂਹ ਮੋਰਚਾ ਆਗੂ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡਾਇਰੈਕਟਰ ਵਿਜੀਲੈਂਸ ਦੇ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ।
ਇਸ ਮੌਕੇ ਸ. ਕੁੰਭੜਾ ਨਾਲ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ ਵੀ ਮੌਜੂਦ ਰਹੇ ਤੇ ਉਹਨਾਂ ਨੇ ਵੀ ਪੰਜਾਬ ਸਰਕਾਰ ਤੇ ਵਿਜੀਲੈਂਸ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਰੀਬਾਂ ਨਾਲ ਹੋਏ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਇਨਸਾਫ ਮਿਲਣ ਦੀ ਆਸ ਦੀ ਕਿਰਨ ਜਾਗੀ ਹੈ। ਪਹਿਲਾਂ ਵੀ ਬਹੁਤ ਸਾਰੇ ਭ੍ਰਿਸ਼ਟਾਚਾਰ ਅਤੇ ਅੱਤਿਆਚਾਰ ਦੇ ਮਾਮਲੇ ਸਾਡੇ ਮੋਰਚੇ ਵੱਲੋਂ ਉਜਾਗਰ ਕਰਕੇ ਇਨਸਾਫ ਦਿਵਾਇਆ ਗਿਆ ਹੈ ਤੇ ਘਪਲੇਬਾਜਾਂ ਦੇ ਖਿਲਾਫ ਕਾਰਵਾਈ ਕਰਵਾਈ ਹੈ। ਜਿਸ ਦੀਆਂ ਅਨੇਕਾਂ ਉਦਾਹਰਨਾਂ ਸਾਡੇ ਕੋਲ ਮੌਜੂਦ ਹਨ।
ਇਸ ਮੌਕੇ ਬਲਜੀਤ ਸਿੰਘ ਖਾਲਸਾ ਤੇ ਮੁਖਤਿਆਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।