ਲੁਟੇਰਿਆਂ ਨੇ ਦੁਕਾਨਦਾਰ ਅਧਿਆਪਕ ਨੂੰ ਮਾਰੀ ਗੋਲ਼ੀ, ਹਾਲਤ ਗੰਭੀਰ

ਪੰਜਾਬ

ਗੁਰਦਾਸਪੁਰ, 18 ਮਾਰਚ,ਬੋਲੇ ਪੰਜਾਬ ਬਿਊਰੋ ;
ਪੁਲਿਸ ਸਟੇਸ਼ਨ ਕਾਹਨੂੰਵਾਨ ਦੇ ਸਠਿਆਲੀ ਪੁਲ਼ ’ਤੇ ਦੋ ਲੁਟੇਰਿਆਂ ਨੇ ਇੱਕ ਇਲੈਕਟ੍ਰਾਨਿਕ ਦੁਕਾਨ ਚਲਾਉਣ ਵਾਲੇ ਅਧਿਆਪਕ ਉੱਪਰ ਗੋਲ਼ੀ ਚਲਾ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਸੋਮਵਾਰ ਸ਼ਾਮ ਵਾਪਰੀ। ਦੋ ਲੁਟੇਰੇ ਮੂੰਹ ਬੰਨ੍ਹ ਕੇ ਦੁਕਾਨ ’ਚ ਵੜੇ ਅਤੇ ਲੁੱਟ ਦੀ ਕੋਸ਼ਿਸ਼ ਦੌਰਾਨ ਦੁਕਾਨ ਮਾਲਕ ਇਕਬਾਲ ਸਿੰਘ ਨੇ ਵਿਰੋਧ ਕੀਤਾ। ਹੱਥੋਪਾਈ ਦੌਰਾਨ ਇੱਕ ਲੁਟੇਰੇ ਨੇ ਇਕਬਾਲ ਸਿੰਘ ਦੇ ਪੇਟ ਵਿੱਚ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਦੁਕਾਨਦਾਰ ਨੂੰ ਪਹਿਲਾਂ ਨਿੱਜੀ ਹਸਪਤਾਲ ਅਤੇ ਫਿਰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਘਟਨਾ ਸਬੰਧੀ ਡੀਐੱਸਪੀ ਕੁਲਵੰਤ ਸਿੰਘ ਮਾਨ ਨੇ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।