ਨਵੀਂ ਦਿੱਲੀ, 18 ਮਾਰਚ,ਬੋਲੇ ਪੰਜਾਬ ਬਿਊਰੋ :
ਨੌਕਰੀ ਬਦਲੇ ਜ਼ਮੀਨ ਦੇ ਮਾਮਲੇ ਵਿਚ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਦੀ ਮੁਸ਼ਕਿਲ ਵਧਦੀ ਨਜ਼ਰ ਆ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਲਾਲੂ ਯਾਦਵ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ 19 ਮਾਰਚ ਨੂੰ ਪਟਨਾ ਸਥਿਤ ਈ.ਡੀ. ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
76 ਸਾਲਾ ਲਾਲੂ ਯਾਦਵ ਹੀ ਨਹੀਂ, ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਦੋ ਪੁੱਤਰ ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਨੂੰ ਵੀ ਈ.ਡੀ. ਨੇ ਨੋਟਿਸ ਭੇਜਿਆ ਹੈ।
ਮਾਮਲਾ ਉਸ ਦੌਰਾਨ ਦਾ ਹੈ, ਜਦੋਂ ਲਾਲੂ ਯਾਦਵ ਕੇਂਦਰੀ ਰੇਲ ਮੰਤਰੀ ਸਨ। ਇਲਜ਼ਾਮ ਹੈ ਕਿ ਨੌਕਰੀ ਦੇ ਬਦਲੇ ਲੋਕਾਂ ਤੋਂ ਜ਼ਮੀਨ ਆਪਣੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਂ ਕਰਾਈ ਗਈ। ਇਸ ਮਾਮਲੇ ਵਿਚ ਈ.ਡੀ. ਨੇ ਪਹਿਲਾਂ ਵੀ ਲਾਲੂ ਪਰਿਵਾਰ ਤੇ ਛਾਪੇਮਾਰੀ ਕਰਕੇ ਕਈ ਅਹਿਮ ਦਸਤਾਵੇਜ਼ ਕਬਜ਼ੇ ’ਚ ਲਏ ਸਨ।
