ਕਿਸੇ ਵੀ ਸੰਸਥਾ ਦੇ ਲਈ ਸਮਾਜ ਸੇਵਾ -ਖਾਸ ਕਰਕੇ ਔਰਤਾਂ ਦੇ ਹਿੱਤ ਲਈ ਕਰਨਾ ਬੇਹਦ ਚੁਣੌਤੀਪੂਰਨ : ਅਨੀਤਾ ਸੋਮ ਪ੍ਰਕਾਸ਼
ਜਲੰਧਰ 18 ਮਾਰਚ ,ਬੋਲੇ ਪੰਜਾਬ ਬਿਊਰੋ ;
ਸਮਾਜ ਸੇਵਾ ਦਾ ਕੰਮ ਕਰਨਾ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨਾ ਉਹ ਵੀ ਔਰਤਾਂ ਦੇ ਹਿੱਤ ਲਈ ਬੇਹਦ ਕਠਿਨ ਕੰਮ ਹੈ, ਇਸ ਦੇ ਲਈ ਸਮਾਜ ਨੂੰ ਆਪਣੀ ਸੋਚ ਬਦਲਣੀ ਪਵੇਗੀ, ਜਿਸ ਦੇ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਹੰਬਲਾ ਮਾਰਨਾ ਚਾਹੀਦਾ ਹੈ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਇੱਕ ਚੰਗੀ ਸੋਚ ਦੀ ਉਪਲਬਧ ਸਮਾਜ ਵਿੱਚ ਯਕੀਨੀ ਬਣਾਈ ਜਾ ਸਕੇ , ਇਹ ਗੱਲ ਅੱਜ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ- ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿੱਚ ਔਰਤਾਂ ਲਈ ਮੌਕੇ ਅਤੇ ਚੁਣੌਤੀ ਵਿਸ਼ਿਆਂ – ਵਿਸ਼ੇ ਉੱਤੇ ਸੂਬਾ ਪੱਧਰੀ ਸੈਮੀਨਾਰ
ਦੇ ਦੌਰਾਨ ਅੱਜ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਪਤਨੀ ਸੋਮ ਪ੍ਰਕਾਸ਼ -ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਨੇ ਕਹੀ, ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ) ਵਲੋਂ ਸ੍ਰੀ ਹਰਿ ਸ਼ਰਣਮ ਸੇਵਾ ਸੰਸਥਾਨ ਦੇ ਸਹਿਯੋਗ ਨਾਲ – ਸੂਬਾ ਪੱਧਰੀ ਸੇਮੀਨਾਰ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਪੁੱਜੇ ਸਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਔਰਤਾਂ ਨੂੰ ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿੱਚ ਅਗਾਂਹ ਵਧਾਉਣ ਦੇ ਲਈ ਔਰਤ ਨੂੰ ਹੀ ਸਹਿਯੋਗ ਦੇਣ ਦੇ ਲਈ ਆਪਣੀ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ, ਜਦੋਂ ਇਸ ਤਰ੍ਹਾਂ ਦਾ ਸਹਿਯੋਗ ਔਰਤ ਨੂੰ ਘਰ ਵਿੱਚੋਂ ਮਿਲੇਗਾ, ਤਾਂ ਬਾਹਰ ਵੀ ਉਸ ਨੂੰ ਰਾਜਨੀਤੀ ਅਤੇ ਮੀਡੀਆ ਦੇ ਖੇਤਰ ਵਿੱਚ ਵਿਚਰਨ ਲਈ ਉਸ ਦਾ ਮਨੋਵਲ ਉੱਚਾ ਰਹੇਗਾ, ਜਿਸ ਦੇ ਚੱਲਦਿਆਂ ਉਹ ਇਸ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕੇਗੀ, ਸੈਮੀਨਾਰ ਦੇ ਦੌਰਾਨ ਆਪਣਾ ਪਰਚਾ ਪੜ੍ਹਦੇ ਹੋਏ ਸੀਨੀਅਰ ਪੱਤਰਕਾਰ- ਗੀਤਾ ਵਰਮਾ ਨੇ ਕਿਹਾ ਕਿ ਬਿਨਾਂ ਸ਼ੱਕ ਅੱਜ ਔਰਤਾਂ ਸਮਾਜ ਦੇ ਹਰ ਖੇਤਰ ਵਿੱਚ ਨਾ ਸਿਰਫ- ਮਰਦ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੀਆਂ ਹਨ ਸਗੋਂ ਬਹੁਤੇ ਖੇਤਰਾਂ ਦੇ ਵਿੱਚ ਉਹਨਾਂ ਤੋਂ ਅਗਾਂਹ ਵਧ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਪ੍ਰੀਤ ਕੌਰ ਨੇ ਨਿਭਾਈ, ਇਸ ਮੌਕੇ ਤੇ -ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਬੀਤੇ ਵਰਿਆਂ ਵਿੱਚ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਵਿੱਚ ਚਲਣਾ ਪਾਇਆ,
ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੇਅਰ ਅਰੁਣ ਖੋਸਲਾ, ਸਾਬਕਾ ਕੋਂਲਸਰ ਜਸਵਿੰਦਰ ਕੌਰ ਵੀ ਹਾਜ਼ਰ ਸਨ।
ਫਾਊਂਡੇਸ਼ਨ ਦੇ ਫਾਊਂਡਰ ਜਨਰਲ ਸਕੱਤਰ- ਪਰਦੀਪ ਸਿੰਘ ਹੈਪੀ ਅਤੇ ਹੋਰ ਅਹੁਦੇਦਾਰ ਵਲੋਂ ਆਏ ਸਭ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਅਰੁਣ ਖੋਸਲਾ -ਸਾਬਕਾ ਮੇਅਰ ਫਗਵਾੜਾ ਤੋਂ ਇਲਾਵਾ ਸ਼੍ਰੀਮਤੀ ਭਾਰਤੀ ਸ਼ਰਮਾ- ਪ੍ਰਧਾਨ ਮਹਿਲਾ ਵਿੰਗ ਕਪੂਰਥਲਾ,ਸ਼੍ਰੀਮਤੀ ਮਮਤਾ ਖੋਸਲਾ ਕੌਂਸਲਰ, ਸੁਰਜੀਤ ਕੌਰ- ਪ੍ਰਧਾਨ ਨਿਆਸਰਿਆਂ ਦਾ ਆਸਰਾ ਟਰਸਟ ਲੁਧਿਆਣਾ, ਸ਼੍ਰੀਮਤੀ ਸ਼ਿਲਪਾ ਚੱਡਾ, ਵੀ ਹਾਜ਼ਰ ਸਨ,