ਜਲੰਧਰ, 18 ਮਾਰਚ,ਬੋਲੇ ਪੰਜਾਬ ਬਿਊਰੋ :
ਭੋਗਪੁਰ ਦੀ ਰਹਿਣ ਵਾਲੀ ਇਕ ਔਰਤ ਦੀ ਕੈਨੇਡਾ ਵਿਖੇ ਫਲਾਈਟ ਵਿੱਚ ਅਚਾਨਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਭੋਗਪੁਰ ਦੇ ਗੁਰਦੁਆਰਾ ਨਾਨਕ ਯਾਦਗਾਰ ਦੇ ਪਿੱਛੇ ਰਹਿੰਦੇ ਪਾਸਟਰ ਜਗੀਰ ਮਸੀਹ ਦੀ ਨੂੰਹ, ਪਰਮਜੀਤ ਕੌਰ ਗਿੱਲ, ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ।
ਬੀਤੇ ਦਿਨੀ ਸਵੇਰੇ 11:30 ਵਜੇ ਉਹ ਏਅਰਪੋਰਟ ਤੋਂ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਨਿਊਫਾਊਂਡਲੈਂਡ ਲਈ ਰਵਾਨਾ ਹੋਈ। ਉਡਾਣ ਸ਼ੁਰੂ ਹੋਣ ਦੇ ਲਗਭਗ 15 ਮਿੰਟ ਬਾਅਦ ਹੀ ਉਸ ਦੀ ਤਬੀਅਤ ਅਚਾਨਕ ਵਿਗੜ ਗਈ। ਤੁਰੰਤ ਉਡਾਣ ਨੂੰ ਦੂਜੇ ਏਅਰਪੋਰਟ ’ਤੇ ਲੈਂਡ ਕਰਾਇਆ ਗਿਆ, ਜਿੱਥੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵੱਲੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਅਧਿਕਾਰਕ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪਰਮਜੀਤ ਕੌਰ ਦੀ ਅਚਾਨਕ ਮੌਤ ਕਾਰਨ ਪਰਿਵਾਰ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।
