ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਬਠਿੰਡਾ ਵੱਲੋਂ ਸੰਘਰਸ਼ ਦੀ ਹਮਾਇਤ
ਬਠਿੰਡਾ18 ਮਾਰਚ,ਬੋਲੇ ਪੰਜਾਬ ਬਿਊਰੋ :
ਡੀ,ਪੀ,ਐਲ ਵਰਕਰਜ ਐਸੋਸੀਏਸ਼ਨ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਆਗੂਆਂ ਪ੍ਰਧਾਨ ਮਨਜੀਤ ਸਿੰਘ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕੰਮ ਕਰਦੇ ਮਸਟਰੋਲ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ 11 ਅਪ੍ਰੈਲ ਨੂੰ ਡਿਪਟੀ ਡਾਇਰੈਕਟਰ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਦਫਤਰ ਅੱਗੇ ਰੋਸ ਪ੍ਰਗਟ ਕਰਨਗੇ ਆਗੂਆ ਨੇ ਦੱਸਿਆ ਕਿ ਖੇਤਰੀ ਖੋਜ ਕੇਂਦਰ ਵਿੱਚ ਉਹ ਪਿਛਲੇ 10-15 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ ਪਰ ਉਹਨਾਂ ਦੇ ਨਾਂ ਤਾਂ ਕੋਈ ਪੀ,ਐਫ ਸਮੇਂ ਸਿਰ ਜਮਾਂ ਕੀਤਾ ਜਾਂਦਾਂ ਹੈ ਅਤੇ ਨਾਂ ਤਨਖਾਹ ਸਮੇਂ ਸਿਰ ਦਿੱਤੀ ਜਾਂਦੀ ਹੈ ਕਈਆਂ ਦਾ ਪੀ,ਐਫ ਕੱਟਿਆ ਹੀ ਨਹੀਂ ਜਾਂਦਾ ਅਤੇ ਉਹਨਾਂ ਨਾਲ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਮਹੀਨੇ ਦੇ ਵਿੱਚ 5 ਜਾਂ ਵੱਧ ਤੋਂ ਵੱਧ 20 ਹਾਜ਼ਰੀਆਂ ਹੀ ਲਾਈਆਂ ਜਾਂਦੀਆ ਹਨ ।ਇਹ ਵਰਕਰ ਪਿੰਡਾਂ ਤੋਂ ਦੂਰ ਦੂਰ ਤੋਂ ਆਪਣੀ ਡਿਊਟੀ ਤੇ ਆਉਂਦੇ ਹਨ ,ਜੇਕਰ ਡਿਊਟੀ ਤੇ ਪਹੁੰਚਦੇ ਸਮੇਂ ਤੱਕ ਬਰਸਾਤ ਆ ਜਾਂਦੀ ਹੈ ਤਾਂ ਇਹਨਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਅੱਜ ਤੁਹਾਡੀ ਗੈਰ ਹਾਜ਼ਰੀ ਲਾਈ ਜਾਓਗੀ ਅਤੇ ਡਿਊਟੀ ਤੇ ਨਹੀਂ ਲਿਆ ਜਾਦਾਂ ।

ਇਹਨਾਂ ਕਰਮਚਾਰੀਆਂ ਨਾਲ ਇਹ ਵਿਤਕਰਾ ਇਸ ਕਰਕੇ ਕੀਤਾ ਜਾਂਦਾ ਹੈ ,ਕਿ ਇਹ ਕਰਮਚਾਰੀ ਕਿਸੇ ਵੀ ਪੌਲਸੀ ਅਧੀਨ ਰੈਗੂਲਰ ਨਾਂ ਹੋ ਸਕਣ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਦ ਇਸ ਸਬੰਧੀ ਜਥੇਬੰਦੀ ਨੇ ਅਧਿਕਾਰੀਆਂ ਨਾਲ ਕੋਈ ਲਿਖਾ ਪੜੀ ਕੀਤੀ ਜਾਂਦੀ ਹੈ ਜਾਂ ਮਿਲਿਆ ਜਾਦਾਂ ਹੈ ਤਾਂ ਕੋਈ ਵੀ ਅਧਿਕਾਰੀ ਇਹਨਾਂ ਵਰਕਰਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ।ਇਸ ਸਬੰਧੀ ਜਥੇਬੰਦੀ ਨੇ 20 ਮਾਰਚ ਦਾ ਡਿਪਟੀ ਡਾਇਰੈਕਟਰ , ਖੇਤਰੀ ਖੋਜ ਕੇਂਦਰ ਬਠਿੰਡਾ ਦੇ ਦਫਤਰ ਅੱਗੇ ਰੋਸ ਰੈਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ ,ਜਿਸ ਦਾ ਉਤਾਰਾ ਕਿਰਤ ਵਿਭਾਗ ਬਠਿੰਡਾ ਨੂੰ ਕੀਤਾ ਗਿਆ । ਇੰਸਪੈਕਟਰ ਕਿਰਤ ਵਿਭਾਗ ਬਠਿੰਡਾ ਵੱਲੋਂ ਨੋਟਿਸ ਲੈਂਦਿਆਂ ਜਥੇਬੰਦੀ ਅਤੇ ਖੇਤਰੀ ਖੋਜ ਕੇਂਦਰ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀ ਗੱਲ ਸੁਣੀ ਗਈ ਕਿਰਤ ਵਿਭਾਗ ਬਠਿੰਡਾ ਵੱਲੋਂ ਇਸ ਕੇਸ ਸਬੰਧੀ 7 ਅਪ੍ਰੈਲ ਨੂੰ ਦੁਬਾਰਾ ਕੇਂਦਰੀ ਖੇਤਰੀ ਖੋਜ ਬਠਿੰਡਾ ਦੇ ਅਧਿਕਾਰੀਆਂ ਨੂੰ ਮਾਸਟਰੋਲ ਅਤੇ ਸਬੰਧਤ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਕਿ ਕਿਰਤ ਵਿਭਾਗ ਦੇ ਦਖਲ ਕਾਰਨ 20 ਮਾਰਚ ਵਾਲੀ ਰੋਸ ਰੈਲੀ ਮੁਲਤਵੀ ਕੀਤੀ ਜਾਂਦੀ ਹੈ, ਜੇਕਰ ਡੇਲੀਵੇਜਿਜ ਮੁਲਾਜ਼ਮਾਂ ਦਾ ਪੂਰੀ ਹਾਜ਼ਰੀ ਪੀਐਫ ਵਗੈਰਾ ਮਸਲੇ ਜਲਦੀ ਹੱਲ ਨਾਂ ਕੀਤੇ ਗਏ ਤਾਂ ਆਉਣ ਵਾਲੀ 11 ਅਪ੍ਰੈਲ ਨੂੰ ਡਿਪਟੀ ਡਾਇਰੈਕਟਰ ਖੇਤਰੀ ਖੋਜ ਬਠਿੰਡਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਅੱਜ ਦੇ ਵਫਦ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਹੈਡ ਆਫਿਸ 1406/22 ਬੀ ਚੰਡੀਗੜ੍ਹ ਜ਼ਿਲਾ ਬਠਿੰਡਾ ਦੇ ਆਗੂਆਂ ਹਰਨੇਕ ਸਿੰਘ ਗਹਿਰੀ, ਬਲਰਾਜ ਸਿੰਘ ਮੌੜ,ਪਰਮ ਚੰਦ ਬਠਿੰਡਾ,ਕਿਸ਼ੋਰ ਚੰਦ ਗਾਜ, ਬਿੱਕਰ ਸਿੰਘ ਸ਼ਾਮਲ ਆਗੂਆਂ ਨੇ ਕਿਹਾ ਕਿ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਅਧਿਕਾਰੀਆਂ ਨੂੰ ਡੇਲੀ ਵੇਜ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਜੇਕਰ ਅਧਿਕਾਰੀਆਂ ਵੱਲੋਂ ਇਸ ਜਥੇਬੰਦੀ ਦੀ ਗੱਲ ਨਾਂ ਸੁਣੀ ਗਈ ਤਾਂ ਫੈਡਰੇਸ਼ਨ ਨਾਲ ਸਬੰਧਤ ਜਥੇਬੰਦੀਆਂ ਇਸ ਜਥੇਬੰਦੀ ਦੇ ਸੰਘਰਸ਼ ਦੀ ਹਮਾਇਤ ਤੇ 11 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਰੋਸ ਧਰਨੇ ਵਿੱਚ ਮੁਲਾਜ਼ਮ ਵੱਡੀ ਗਿਣਤੀ ਵਿੱਚ ਲੈ ਕੇ ਸ਼ਾਮਿਲ ਹੋਣਗੇ।