ਮੋਹਾਲੀ 18 ,ਬੋਲੇ ਪੰਜਾਬ ਬਿਊਰੋ :
ਅੱਜ ਸਕੂਲ ਆਫ਼ ਐਮੀਨੈਂਸ 3 ਬੀ 1 ਵਿਖੇ, ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਚੱਲ ਰਹੀ ਐੱਨ ਐੱਸ ਕਿਉਂ ਐਫ਼ ਸਕੀਮ ਅਧੀਨ ਚਲਦੀਆਂ ਐਪੇਰਲ਼ ਅਤੇ ਕੰਸਟ੍ਰੈਕਸ਼ਨ ਅਧੀਨ ਵਿਦਿਆਰਥੀਆਂ ਨੂੰ ਕਿੱਤੇ ਨਾਲ਼ ਜੋੜਣ ਲਈ ਟੂਲ ਕਿੱਟਾਂ ਦੀ ਵੰਡ ਕੀਤੀ ਗਈ|ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ. ਸਲਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ ) ਡਾ ਗਿੰਨੀ ਦੁੱਗਲ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਐੱਨ ਐੱਸ ਕਿਉ ਐਫ਼ ਵਿੱਚ ਪੜ੍ਹਦੇ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਸਵੈ- ਕਿੱਤੇ ਨਾਲ਼ ਜੋੜਣ ਲਈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਟੂਲ ਕਿੱਟਾਂ ਮੁਹਈਆ ਕੀਤੀਆਂ ਜਾਂਦੀਆਂ ਹਨ|ਇਸ ਸੰਬੰਧ ਵਿੱਚ 12ਵੀਂ ਜਮਾਤ ਦੇ ਐਪੇਰਲ਼ ਅਤੇ ਕੰਸਟ੍ਰੈਕਸ਼ਨ ਦੀ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਉੱਚ ਕੁਆਲਟੀ ਅਤੇ ਲੰਮਾ ਸਮਾਂ ਚੱਲਣ ਵਾਲੀਆਂ ਟੂਲ ਕਿੱਟਾਂ ਦੀ ਵੰਡ ਕੀਤੀ ਗਈ|ਇਸ ਸੰਬੰਧੀ ਸਕੂਲ ਮੇਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਤੇ ਵਾਇਸ ਚੇਅਰਮੈਨ ਕਰਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆਰਥੀਆਂ ਨੂੰ ਸਵੈ ਰੋਜ਼ਗਾਰ ਨਾਲ਼ ਜੋੜਣ ਲਈ ਯਤਨਸ਼ੀਲ ਹੈ|ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਸਤਿੰਦਰ ਜੀਤ ਸਿੰਘ, ਵੋਕੇਸ਼ਨਲ ਟ੍ਰੇਨਰ ਨਰਿੰਦਰ ਸਿੰਘ, ਵੋਕੇਸ਼ਨਲ ਟ੍ਰੇਨਰ ਸ਼ਿਫਾਲੀ ਮਹਿਤਾ, ਡਾ. ਭੁਪਿੰਦਰਪਾਲ ਸਿੰਘ ਤੇ ਸਮੂਹ ਸਟਾਫ਼ ਹਾਜਰ ਸੀ|