ਨਵੀਂ ਦਿੱਲੀ, 18 ਮਾਰਚ, ਬੋਲੇ ਪੰਜਾਬ ਬਿਊਰੋ:
ਝਾਰਖੰਡ ਦੇ ਦੇਵਘਰ ਵਿੱਚ ਜਸੀਡੀਹ ਸਥਿਤ ਇੰਡੀਅਨ ਆਇਲ ਪਲਾਂਟ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਨੇ ਪੂਰੇ ਇੰਡੀਅਨ ਆਇਲ ਦੇ ਪਲਾਟ ਕੈਂਪਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਿਆਨਕ ਅੱਗ ਦੇ ਫੈਲਣ ਨੂੰ ਦੇਖਦੇ ਹੋਏ ਪੁਲਿਸ ਨੇ ਆਸ ਪਾਸ ਦੇ ਪਿੰਡਾਂ ਨੂੰ ਖਾਲੀ ਕਰਵਾ ਰਹੀ ਹੈ। ਇੰਡੀਅਨ ਆਇਲ ਪਲਾਂਟ ਦੇ ਨੇੜੇ ਸਥਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਣ ਦੇ ਯਤਨ ਜਾਰੀ ਹਨ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਿਆ। ਆਈਆਂ ਖਬਰਾਂ ਤੱਕ ਅੱਗ ਉਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਬਝਾਉਣ ਲਈ ਕਈ ਫਾਇਰ ਬ੍ਰਿਗੈਡ ਦੀਆਂ ਗੱਡੀਆਂ ਮੌਜੂਦ ਹਨ ਅਤੇ ਅੱਗ ਉਤੇ ਕਾਬੂ ਪਾਉਣ ਦਾ ਯਤਨ ਜਾਰੀ ਹੈ।