ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਵਲੋਂ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸਲੀਕੇ ਨਾਲ ਮਨਾਇਆ ਗਿਆ।ਮੈਲਬੌਰਨ ਸ਼ਹਿਰ ਦੇ ਟਰੁਗਨੀਨਾ ਹਿੱਸੇ ਵਿਚ ਇੰਡੇ-ਔਸ ਸੀਨੀਅਰ ਸਿਟੀਜ਼ਨ ਕਲੱਬ ਵਲੋਂ ਆਪਣੀ ਮੀਟਿੰਗ ਦੌਰਾਨ ਲਗਭਗ ਚਾਲੀ ਮੈਂਬਰਾਂ ਨੇ ਇਕੱਠੇ ਹੋ ਕੇ ਇਸ ਰੰਗਾਂ ਦੇ ਤਿਉਹਾਰ ਨੂੰ ਮਾਣਿਆ।ਸਭ ਤੋਂ ਪਹਿਲਾਂ ਸ੍ਰੀਮਤੀ ਬਿਮਲਾ ਰਾਣੀ ਨੇ ਪ੍ਰਾਰਥਨਾ ਰੂਪ ਵਿਚ ਇਕ ਛੋਟਾ ਭਗਤੀ ਗੀਤ ਪੇਸ਼ ਕੀਤਾ।ਜਨ: ਸਕੱਤਰ ਦਇਆ ਸਿੰਘ ਨੇ ਹੋਲੀ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਵਿਖਿਆਨ ਕੀਤਾ।ਕ੍ਰਿਸ਼ਨ ਪਾਲ ਚੌਹਾਨ ਨੇ ਸਭ ਮੈੰਬਰਾਂ (ਮਰਦ) ਦੇ ਰੰਗ ਨਾਲ ਟਿੱਕੇ ਲਾਏ।ਆਸਟ੍ਰੇਲੀਆ ਵਿਚ ਕਮਿਉਨਿਟੀ ਸੈਂਟਰ ਵਿਚ ਰੰਗ ਖਿਲਾਰਨਾ ਮਨ੍ਹਾ ਹੈ।ਬਿਮਲਾ ਰਾਣੀ ਨੇ ਇਸਤ੍ਰੀ ਮੈਂਬਰਜ ਨੂੰ ਰੰਗ ਦੇ ਟਿੱਕੇ ਲਾਏ।ਸ੍ਰੀਮਤੀ ਮਨਜੀਤ ਕੌਰ ਰੰਧਾਵਾ ਜੀ ਨੇ ਵਧੀਆ ਸੁਰ-ਤਾਲ ਵਿਚ ਸ਼ਬਦ ਸੁਣਾਇਆ।ਮੇਜਰ ਸਿੰਘ ਨੇ ਹੋਲਾ-ਮੁਹੱਲੇ ਬਾਰੇ ਵਧੀਆ ਜਾਣਕਾਰੀ ਸਾਂਝੀ ਕੀਤੀ।ਮਾਸਟਰ ਵਿਜੈ ਕੁਮਾਰ ਨੇ ਵੱਖ ਵੱਖ ਪ੍ਰਕਾਰ ਦੀ ਹੋਲੀ ਬਾਰੇ ਦਿਲਚਸਪ ਗੱਲਾਂ ਦੱਸੀਆਂ। ਸ਼੍ਰੀਮਤੀ ਸੁਮਨ ਬਜਾਜ ਨੇ ਖੂਬਸੂਰਤ ਢੰਗ ਨਾਲ ਇਕ ਭਗਤੀ ਗੀਤ ਸੁਣਾਇਆ।ਸੁਖਵਿੰਦਰ ਕੌਰ ਨੇ ਪੰਜਾਬੀ ਗੀਤ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ। ਸਾਂਊਂਡ-ਸਿਸਟਮ ਉਤੇ ਗਾਣੇ ਚਲਾ ਕੇ ਸਭ ਨੇ ਨੱਚਣ-ਟੱਪਣ ਦਾ ਸ਼ੌਕ ਪੂਰਾ ਕੀਤਾ।ਹਰੀ ਚੰਦ,ਸਵਰਨ ਸਿੰਘ, ਤੇਜ ਪ੍ਰਤਾਪ ਸਿੰਘ ਨੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ।ਬੀ. ਆਰ ਮਰਵਾਹਾ,ਆਰ. ਐੱਸ. ਜੰਮੂ,ਹਰਭਜਨ ਸਿੰਘ, ਸੁਖਜੀਤ ਸਿੰਘ, ਕਮਲਜੀਤ ਕੌਰ, ਕੁਲਵੰਤ ਕੌਰ, ਦਵਿੰਦਰ ਕੌਰ ਨੇ ਚਾਹ-ਪਾਣੀ ਦਾ ਪ੍ਰਬੰਧ ਕਰਨ ਵਿਚ ਵਧੀਆ ਯੋਗਦਾਨ ਪਾਇਆ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਜੱਸਾ ਸਿੰਘ ਕਿਰਪਾਲ ਸਿੰਘ, ਰਾਕੇਸ਼ ਕੁਮਾਰ,ਚਰਨਜੀਤ ਕੌਰ,ਇੰਦਰਜੀਤ ਨਈਅਰ,ਚਰਨਜੀਤ ਸਿੰਘ, ਸਪਨਾ ਮਲਿਕ,ਜਸਵਿੰਦਰ ਕੌਰ, ਮਨਜੀਤ ਕੌਰ, ਦਿਲਬਰ ਸਿੰਘ,ਗੂਰਦੀਸ਼ ਕੌਰ, ਹਾਜਰ ਸਨ।
ਗੁਰਦਰਸ਼ਨ ਸਿੰਘ ਮਾਵੀ
ਫੋਨ 98148 51298