ਕਟੜਾ, 18 ਮਾਰਚ, ਬੋਲੇ ਪੰਜਾਬ ਬਿਊਰੋ :
ਕਟੜਾ ਦੇ ਇੱਕ ਮਸ਼ਹੂਰ ਹੋਟਲ ਵਿੱਚ ਸ਼ਰਾਬ ਪੀਣ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ।ਬੀਤੇ ਦਿਨੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਆਏ ਕੁਝ ਸ਼ਰਧਾਲੂਆਂ ਨੇ ਹੋਟਲ ਵਿੱਚ ਸ਼ਰਾਬ ਪੀਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ। ਇਨ੍ਹਾਂ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਓਰਹਾਨ ਅਵਤਰਮਣੀ (ਓਰੀ), ਦਰਸ਼ਨ ਸਿੰਘ, ਪਾਰਥ ਰੈਨਾ, ਰਿਤਿਕ ਸਿੰਘ, ਰਾਸ਼ੀ ਦੱਤਾ, ਰਕਸ਼ਿਤ ਭੋਗਲ, ਸ਼ਗੁਨ ਕੋਹਲੀ ਅਤੇ ਅਨਾਸਤਾਸਿਲਾ ਅਰਸ਼ਮਸਕੀਨ ਸ਼ਾਮਲ ਹਨ। ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਦੇ ਨੇੜੇ 10 ਕਿੱਲੋਮੀਟਰ ਰਕਬੇ ਵਿੱਚ ਸ਼ਰਾਬ ਪੀਣ ਅਤੇ ਮਾਸਾਹਾਰੀ ਭੋਜਨ ’ਤੇ ਪਾਬੰਦੀ ਦੇ ਬਾਵਜੂਦ ਇਹ ਕਾਰਵਾਈ ਹੋਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਰਿਆਸੀ ਪਰਮਵੀਰ ਸਿੰਘ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ।
