ਮਾਛੀਵਾੜਾ ਸਾਹਿਬ, 17 ਮਾਰਚ,ਬੋਲੇ ਪੰਜਾਬ ਬਿਊਰੋ :
ਸਥਾਨਕ ਪਿੰਡ ਮਾਣੇਵਾਲ ਤੋਂ ਹੋਲੇ ਮਹੱਲੇ ਦੀ ਯਾਤਰਾ ਦੌਰਾਨ ਵਾਪਰਿਆ ਦਿਲ ਦਹਿਲਾਉਂਦਾ ਹਾਦਸਾ, ਜਿਸ ਵਿੱਚ ਪਿੰਡ ਦੇ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ।
ਪਿੰਡ ਮਾਣੇਵਾਲ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਤੋਂ ਹੋਲੇ ਮਹੱਲੇ ਦੀ ਯਾਤਰਾ ਲਈ ਇਕ ਟਰਾਲੀ ’ਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਗਈ ਸੀ। ਨਤਮਸਤਕ ਹੋਣ ਤੋਂ ਬਾਅਦ ਵਾਪਸੀ ਦੌਰਾਨ, ਰਾਤ ਕਰੀਬ 8:30 ਵਜੇ ਰੋਪੜ ਨੇੜੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ।
ਟਰੈਕਟਰ ਤੋਂ ਅਚਾਨਕ ਥੱਲੇ ਡਿਗੇ ਗੋਬਿੰਦ ਸਿੰਘ ਅਤੇ ਧਾਰਾ ਸਿੰਘ (ਉਮਰ ਕਰੀਬ 60 ਸਾਲ) ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮੌਤ ਦੀ ਖ਼ਬਰ ਨਾਲ ਪਿੰਡ ਮਾਣੇਵਾਲ ’ਚ ਸੋਗ ਦੀ ਲਹਿਰ ਦੌੜ ਗਈ ਹੈ।
