ਲੁਧਿਆਣਾ 17 ਮਾਰਚ ,ਬੋਲੇ ਪੰਜਾਬ ਬਿਊਰੋ :
ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ ਪੰਜਾਬ (ਸਪੈਟਾ) ਦੇ ਸਰਪ੍ਰਸਤ ਧੰਨਾ ਸਿੰਘ ਸਵੱਦੀ ਨੇ ਕਿਹਾ ਕਿ ਮਿਡ ਡੇ ਮੀਲ ਵਿੱਚ ਕਿੰਨੂਆਂ ਦੇ ਫੁਰਮਾਨ ਨੇ ਅਧਿਆਪਕਾਂ ਦੀਆਂ ਜੇਬਾਂ ਹੌਲੀਆਂ ਕਰ ਦਿੱਤੀਆਂ ਹਨ।
ਜਥੇਬੰਦੀ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦਿੱਤੇ ਜਾਂਦੇ ਮਿਡ ਡੇ ਮੀਲ ਵਿੱਚ ਹਫ਼ਤੇ ਦੇ ਇੱਕ ਦਿਨ ਮੌਸਮੀ ਫ਼ਲ ਵਜੋਂ ਕਿੰਨੂ ਦਿੱਤੇ ਜਾਣ ਦੇ ਹੁਕਮ ਦਿੱਤੇ ਹੋਏ ਹਨ।ਪੰਜਾਬ ਸਰਕਾਰ ਵਲੋਂ ਕਿੰਨੂ ਦੇ ਪ੍ਰਤੀ ਬੱਚਾ ਪੰਜ ਰੁਪਏ ਅਦਾ ਕੀਤੇ ਜਾਂਦੇ ਹਨ, ਜਦਕਿ ਫ਼ਲ ਵਿਕਰੇਤਾ ਵਧੀਆ ਕਿੰਨੂ 70-80 ਰੁਪਏ ਕਿੱਲੋਗ੍ਰਾਮ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਕਿੱਲੋ ਵਿੱਚ 4 ਤੋਂ 5 ਕਿੰਨੂ ਚੜ੍ਹਦੇ ਹਨ। ਇਸ ਹਿਸਾਬ ਨਾਲ ਪੰਦਰਾਂ ਰੁਪਏ ਪ੍ਰਤੀ ਬੱਚਾ ਪੈ ਰਿਹਾ ਹੈ।
ਇਸਦਾ ਸਾਰਾ ਖਰਚਾ ਪਿਛਲੇ ਇੱਕ ਮਹੀਨੇ ਤੋਂ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਹਰ ਹਫ਼ਤੇ ਕਰ ਰਹੇ ਹਨ।
ਉਨ੍ਹਾਂ ਨੇ ਜਥੇਬੰਧਕ ਤੌਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਫੁਰਮਾਨ ਜਾਰੀ ਕਰਨ ਤੋਂ ਪਹਿਲਾ ਸਰਕਾਰ ਨੂੰ ਮੌਸਮੀ ਫਲਾਂ ਦੀ ਕੀਮਤ ਦੇ ਹਿਸਾਬ ਨਾਲ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ਜਾਂ ਫਿਰ ਇਸ ਤਰ੍ਹਾਂ ਦੇ ਹੁਕਮ ਜਾਰੀ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਇਸ ਮਸਲੇ ਬਾਬਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਸ਼ੇਰ ਸਿੰਘ ਛਿੱਬਰ, ਸਰਬਜੀਤ ਸਿੰਘ ਚੌਕੀਮਾਨ, ਮੇਲਾ ਸਿੰਘ ਜੋਧਾਂ, ਪ੍ਰਭਦਿਆਲ ਸਿੰਘ ਹਨੀ, ਕੁਲਦੀਪ ਸਿੰਘ ਮਹੌਲ਼ੀ, ਤੇਜਪਾਲ ਕਲੇਰ, ਕਮਲਜੀਤ ਸਿੰਘ ਲਾਇਲ, ਦਵਿੰਦਰ ਸਿੰਘ ਖਾਨਪੁਰ, ਪ੍ਰਕਾਸ਼ਵਿੰਦਰ ਵੜੈਚ, ਸਤਵੰਤ ਸਿੰਘ ਲੁਹਾਰਾ, ਰਾਜਿੰਦਰ ਲਾਦੀਆਂ, ਮਨਬੀਰ ਸਿੰਘ, ਅਨੁਰਾਗ ਭੰਡਾਰੀ, ਬਿੱਕਰ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਹਰਬੰਸ ਸਿੰਘ ਸ਼ੇਰਗਿੱਲ, ਕੁਲਦੀਪ ਸਿੰਘ ਹੇਲਰਾਂ, ਸੁਖਵਿੰਦਰ ਸਿੰਘ ਲਹਿਲ, ਅਮਰਚੰਦ ਰਾਏ, ਮੁਨੀਸ਼ ਕੁਮਾਰ, ਸੰਦੀਪ ਕੁਮਾਰ, ਕੁਲਵਿੰਦਰ ਕੁਮਾਰ ਆਜ਼ਾਦ, ਬਲਕਰਨ ਸਿੰਘ ਜੰਗੀਰਾਣਾ, ਸਹਿਬਾਜ਼ ਮਾਂਗਟ, ਸ਼ਮਸ਼ੇਰ ਚੌਹਾਨ, ਸੁਖਵਿੰਦਰ ਕੌਰ ਗਰੇਵਾਲ, ਪਰਬਿੰਦਰ ਕੁਮਾਰੀ, ਕਿਰਨਜੀਤ ਕੌਰ, ਸੁਰਿੰਦਰ ਕੌਰ ਰਾਏ, ਕਮਲਜੀਤ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ।