ਤਰਕਸ਼ੀਲ ਸੋਸਾਇਟੀ ਦਾ ਹੋਇਆ 2 ਸਾਲਾਂ ਇਜਲਾਸ

ਪੰਜਾਬ

ਲੋਕਾਂ ਨੂੰ ਤੀਰਥ ਯਾਤਰਾਵਾਂ ਨਹੀਂ ਰੋਜਗਾਰ ਦੀ ਲੋੜ : ਜਰਨੈਲ ਕਰਾਂਤੀ

ਮੋਹਾਲੀ 17 ਮਾਰਚ ,ਬੋਲੇ ਪੰਜਾਬ ਬਿਊਰੋ :

ਤਰਕਸ਼ੀਲ ਸੋਸਾਇਟੀ ਮੋਹਾਲੀ ਦਾ ਸਾਲਾਨਾ ਇਜਲਾਸ ਬਲੌਂਗੀ ਸਥਿਤ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਹੋਇਆ, ਇਜਲਾਸ ਦੀ ਸ਼ੁਰੂਆਤ ਜਰਨੈਲ ਕ੍ਰਾਂਤੀ ਜੀ ਵਲੋ ਜੋਨ ਆਗੂ ਅਤੇ ਚੋਣ ਅਧਿਕਾਰੀ  ਸੈਲਿੰਦਰ ਸਰਹਾਲੀ ਜੀ ਦਾ ਸੁਆਗਤ ਕਰਦਿਆਂ ਕੀਤੀ ਗਈ । ਇਸ ਦੇ ਬਾਅਦ ਲੰਘੇ ਸੈਸਨ ਦੌਰਾਨ ਸੋਸਾਇਟੀ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਵਲੋ ਆਪਣੇ ਆਪਣੇ ਵਿਭਾਗਾਂ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ਗਈ ਜਿਸ ਦੀਆਂ ਪ੍ਰਾਪਤੀਆਂ ਅਤੇ ਘਾਟਾਂ ਤੇ ਇਜਲਾਸ ਵਿਚ ਚਰਚਾ ਕੀਤੀ ਗਈ। ਅਤੇ ਅਗਲੇ 2 ਸਾਲਾਂ ਵਾਸਤੇ ਕਾਰਜ ਵਿਉਂਤ ਉਲੀਕੀ ਗਈ ਜਿਸ ਤਹਿਤ ਸਕੂਲਾਂ ਅੰਦਰ ਚੇਤਨਾ ਪ੍ਰੀਖਿਆ ਦੇ ਮਾਧਿਅਮ ਰਾਹੀਂ , ਪਿੰਡਾ ਦੀਆਂ ਸੱਥਾਂ ਅਤੇ ਗਰੀਬ ਖੇਤਰਾਂ ਵਿਚ ਨਾਟਕਾਂ ਰਾਹੀਂ ਵਿਗਿਆਨਕ ਸੋਚ ਦਾ ਪ੍ਰਸਾਰ ਕੀਤਾ ਜਾਵੇਗਾ।
    ਉਸ ਮੌਕੇ ਅਗਲੇ 2 ਸਾਲਾਂ ਵਾਸਤੇ ਨਵੀਂ ਕਾਰਜ ਕਰਨੀ ਕਮੇਟੀ ਚੁਣੀ ਗਈ ਜਿਸ ਤਹਿਤ ਲੈਕਚਰਾਰ ਸੁਰਜੀਤ ਸਿੰਘ ਨੂੰ ਜਥੇਬੰਦਕ ਮੁਖੀ ਡਾ. ਮਜੀਦ ਆਜਾਦ ਨੂੰ ਵਿੱਤ ਵਿਭਾਗ ਮੁੱਖੀ ਸ਼ਮਸੇਰ ਚੋਟੀਆਂ ਨੂੰ ਮੀਡੀਆ ਵਿਭਾਗ ਮੁੱਖੀ ਗੋਰਾ ਹੁਸ਼ਿਆਰਪੁਰ ਨੂੰ ਸਭਿਆਚਰਕ ਵਿਭਾਗ ਮੁਖੀ ਇਕਬਾਲ ਸਿੰਘ ਨੂੰ ਮਾਨਸਿਕ ਸਿਹਤ ਵਿਭਾਗ ਮੁਖੀ ਚੁਣਿਆ ਗਿਆ, ਇਸਦੇ ਨਾਲ ਹੀ ਵਿਭਾਗਾਂ ਦੇ ਸਹਾਇਕ ਵੀ ਚੁਣੇ ਗਏ। ਅਗਾਉ ਆਉਣ ਵਾਲੇ ਸੂਬਾ ਅਤੇ ਜੋਨ ਇਜਲਾਸ ਵਾਸਤੇ ਹੋਰਨਾਂ ਸਮੇਤ  ਜਸਵੰਤ ਮੋਹਾਲੀ ਜੀ ਡੇਲਿਗੇਟ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਬੋਲਦਿਆਂ ਬਜੁਰਗ ਆਗੂ ਜਰਨੈਲ ਕ੍ਰਾਂਤੀ ਜੀ ਨੇ ਕਿਹਾ ਕਿ ਸਵਿਧਾਨ ਦੀ ਧਾਰਾ 51 ਤਹਿਤ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਵਿਗਿਆਨਕ ਸੋਚ ਦਾ ਪ੍ਰਚਾਰ ਕਰੇ ਪਰ ਉਹ ਇਸਦੇ ਉਲਟ ਪੰਜਾਬ ਦੀ ਭਗਵੰਤ ਮਾਨ ਸਰਕਾਰ ਧਾਰਮਿਕ ਯਾਤਰਾਵਾਂ ਉਲੀਕ ਕੇ ਲੋਕਾਂ ਨੂੰ ਅੰਧ ਵਿਸ਼ਵਾਸੀ ਬਣਾਉਣ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਤੀਰਥ ਯਾਤਰਾ ਦੀ ਨਹੀਂ ਰੋਜਗਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਲੋੜ ਹੈ।
    ਇਜਲਾਸ ਮੌਕੇ ਹੋਰਨਾਂ ਤੋਂ ਬਿਨਾ ਗੁਰਤੇਜ ਸਿੰਘ, ਜਗਤਾਰ ਸਿੰਘ, ਗੁਰਪਿਆਰ ਸਿੰਘ, ਸੋਨੂੰ ਆਦਿ ਵਲੋ ਵਿਸ਼ੇਸ਼ ਸ਼ਿਰਕਤ ਕੀਤੀ ਗਈ।      

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।