ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ 11ਵੀਂ ਵਰਲਡ ਪੰਜਾਬੀ ਕਾਨਫਰੰਸ 2025 ਦਾ ਐਲਾਨ

ਚੰਡੀਗੜ੍ਹ

ਅੰਤਰ ਰਾਸ਼ਟਰੀ ਪੱਧਰ ਉੱਤੇ ਮਦਰ ਡੇ ਮਨਾਇਆ ਜਾਏਗਾ: ਅਜੈਬ ਸਿੰਘ ਚੱਠਾ



ਚੰਡੀਗੜ੍ਹ, 17 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਜਗਤ ਪੰਜਾਬੀ ਸਭਾ, ਕਨੇਡਾ ਦੀ ਮੀਟਿੰਗ ਸਭਾ ਦੇ ਦਫਤਰ 134, ਕੈਨੇਡੀ ਰੋਡ ਸਾਊਥ, ਬਰੈਂਪਟਨ ਵਿਚ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਡਾਕਟਰ ਰਮਨੀ ਬਤਰਾ, ਬਲਵਿੰਦਰ ਕੌਰ ਚੱਠਾ, ਹਲੀਮਾ ਸਾਦੀਆਂ, ਤਾਹਿਰ ਅਸਲਮ ਗੋਰਾ, ਪਿਆਰਾ ਸਿੰਘ ਕੁਦੋਵਾਲ , ਸੁਜਾਨ ਸਿੰਘ, ਗੁਰਮੇਲ ਸਿੰਘ ਢਿੱਲੋਂ, ਇਫ਼ਤਿਖ਼ਾਰ ਚੌਧਰੀ, ਦੀਪ ਕੁਲਦੀਪ, ਗੁਰਚਰਨ ਸਿੰਘ, ਨਰਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਢੀਂਡਸਾ, ਹੈਪੀ ਮਾਂਗਟ, ਮਨਦੀਪ ਮਾਂਗਟ, ਅਮਰੀਕ ਸਿੰਘ ਸੰਘਾ, ਗੁਰਦਰਸ਼ਨ ਸਿੰਘ ਸੀਰਾ ਤੇ ਜਸਵੀਰ ਕੌਰ ਨੇ ਹਿਸਾ ਲਿਆ । ਇਸ ਮੌਕੇ ਸਰਬਸਮਤੀ ਨਾਲ 11ਵੀਂ ਵਰਲਡ ਪੰਜਾਬੀ ਕਾਨਫਰੰਸ 2025 ਤੇ ਮਦਰ ਡੇ ਮਨਾਉਣ ਦਾ ਫੈਸਲਾ ਲਿਆ ਗਿਆ । ਕਾਨਫ਼ਰਸ ਲਈ ਸਰਬ ਸੰਮਤੀ ਨਾਲ ‘ਪੰਜਾਬੀ ਭਾਸ਼ਾ ਦੀ ਵਰਨਮਾਨ ਸਥਿਤੀ ਤੇ ‘ਗਦਰੀ ਯੋਧਿਆਂ ਦਾ ਆਜਾਦੀ ਵਿਚ ਯੋਗਦਾਨ’ ਦੋ ਵਿਸ਼ਿਆਂ ਦੀ ਚੋਣ ਕੀਤੀ ਗਈ । ਇਸ ਮੌਕੇ
ਗਦਰੀ ਯੋਧਿਆਂ ਦੇ ਵਾਰਸਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ । ਕਾਨਫਰੰਸ ਦੇ ਵਿਧੀ ਵਿਧਾਨ ਅਨੁਸਾਰ ਵਿਸ਼ਿਆਂ ਦੇ ਖੋਜ ਪੱਤਰ ਛਾਪੇ ਜਾਣਗੇ ਤੇ ਸੰਖੇਪ ਨਿਚੋੜ ਵੀ ਲਿਖਿਆ ਜਾਵੇਗਾ । ਸਮੂਹ ਮੈਂਬਰਾਂ ਨੇ ਕਾਨਫਰੰਸ ਨੂੰ ਵਧੀਆ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜਿੰਮੇਵਾਰੀਆਂ ਵੀ ਲਈਆਂ।
ਚੇਅਰਮੈਨ ਅਜੈਬ ਸਿੰਘ ਚੱਠਾ ਦੁਆਰਾ 11 ਮਈ 2025 ਨੂੰ ਮਦਰ ਡੇ ਮਨਾਉਣ ਦਾ ਐਲਾਨ ਵੀ ਕੀਤਾ ਗਿਆ। ਦੋਹਾਂ ਸਮਾਗਮਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।
ਉਹਨਾਂ ਦੱਸਿਆ ਕਿ ਸੰਸਾਰ ਵਿੱਚੋਂ ਗਦਰੀ ਜੋਧਿਆਂ ਦੇ ਵਾਰਸਾਂ ਨੂੰ ਭਾਲਿਆ ਜਾਵੇਗਾ ਤੇ ਕਾਨਫਰੰਸ ਵਿਚ ਆਉਣ ਲਈ ਪ੍ਰੇਰਿਆ ਜਾਵੇਗਾ। ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਗਈ ਕਿ ਗਦਰੀ ਯੋਧਿਆਂ ਬਾਰੇ ਗਿਆਨ ਜਾਂ ਉਨਾਂ ਦੇ ਵਾਰਸਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕਿਰਪਾਲਤਾ ਕੀਤੀ ਜਾਏ। ਅਸੀਂ ਅੰਤਰਰਾਸ਼ਟਰੀ ਪਲੇਟਫਾਰਮ ਰਾਹੀਂ ਆਪਣੇ ਸ਼ਾਨ ਮੱਤੇ ਗਦਰੀ ਯੋਧਿਆਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਯੋਗ ਸਥਾਨ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਨਾਂ ਦੇ ਵਾਰਸਾਂ ਦਾ ਬਣਦਾ, ਸਰਦਾ ਸਨਮਾਨ ਵੀ ਕਰਾਂਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।