ਚੰਡੀਗੜ੍ਹ 16 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਦੇ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ। ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਤਿੰਨ ਸਾਲ, ਰੰਗਲੇ ਪੰਜਾਬ ਨਾਲ! 16 ਮਾਰਚ 2022 ‘ਚ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਪ੍ਰਣ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਜਿੰਨਾ ਕੰਮ ਇਨ੍ਹਾਂ 3 ਸਾਲਾਂ ‘ਚ ਹੋਇਆ ਹੈ ਉਹ ਪਿਛਲੇ 70 ਸਾਲਾਂ ‘ਚ ਵੀ ਨਹੀਂ ਹੋਇਆ। ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਾਖ਼ੂਬੀ ਨਿਭਾਵਾਂਗੇ। ਪੰਜਾਬ ‘ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖ਼ਤਮ ਕਰਨ ਲਈ ਚੱਲ ਰਹੇ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ। ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ। ਇਨਕਲਾਬ ਜ਼ਿੰਦਾਬਾਦ.. ਪੰਜਾਬ-ਪੰਜਾਬੀਅਤ ਜ਼ਿੰਦਾਬਾਦ..।‘