ਲਾਲੀ ਬਿਰਤਾਂਤ ਸਦਾ ਅੰਗ ਸੰਗ ਰਹੇਗਾ: ਡਾ. ਸਤੀਸ਼ ਕੁਮਾਰ ਵਰਮਾ
ਚੰਡੀਗੜ੍ਹ, 16 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ);
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਮੌਖਿਕ ਪਰੰਪਰਾ ਦੇ ਫ਼ਕੀਰ ਬਾਦਸ਼ਾਹ ਲਾਲੀ ਬਾਬਾ ਨੂੰ ਉਹਨਾਂ ਦੀਆਂ ਚਹੇਤੀਆਂ
ਸ਼ਖਸੀਅਤਾਂ ਨੇ ਆਪਸੀ ਸੰਵਾਦ ਰਾਹੀਂ ਯਾਦ ਕੀਤਾ। ਪਾਲ ਅਜਨਬੀ ਨੇ ਕਿਹਾ ਕਿ ਲਾਲੀ ਬਾਬਾ ਤਾ-ਉਮਰ ਸਾਡੇ ਚੇਤਿਆਂ ਵਿੱਚ ਜਿਉਂਦੇ ਰਹਿਣਗੇ । ਭੁਪਿੰਦਰ ਸਿੰਘ ਮਲਿਕ ਨੇ ਪ੍ਰੋ. ਹਰਦਿਲਜੀਤ ਸਿੰਘ ਸਿੱਧੂ ਉਰਫ਼ ਲਾਲੀ ਬਾਬਾ ਨੂੰ ਅਨੰਤ ਕਥਾਵਾਂ ਦਾ ਮੁੱਜਸਮਾ ਦੱਸਿਆ । ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਲਾਲੀ ਬਾਬਾ ਦਾ ਨਾਮ ਲੈਂਦਿਆਂ ਮੂੰਹ ਵਿਚ ਮਿਸ਼ਰੀ ਘੁਲਣ ਲੱਗ ਜਾਂਦੀ ਹੈ। ਲਾਲੀ ਬਿਰਤਾਂਤ ਸਦਾ ਅੰਗ ਸੰਗ ਰਹੇਗਾ ।
‘ਲਾਲੀ ਬਾਬਾ’ ਪੁਸਤਕ ਦੇ ਸੰਪਾਦਕ ਸੁਖਵਿੰਦਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਫ਼ਿਜ਼ਾ ਵਿਚ ਲਾਲੀ ਬਾਬਾ ਅੱਜ ਵੀ ਜਿਉਂਦਾ ਜਾਗਦਾ ਜਾਪਦਾ ਹੈ । ਮਨਜੀਤ ਇੰਦਰਾ ਦੇ ਸੁਨੇਹੇ ‘ਚ ਲਾਲੀ ਬਾਬਾ ਨੂੰ ਮੁਹੱਬਤੀ ਰੂਹ ਬਿਆਨਿਆ ਗਿਆ। ਡਾ. ਮਹਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਲਾਲੀ ਬਾਬਾ ਤੋਂ ਜੀਵਨ ਜਾਚ ਸਿੱਖੀ ।
ਹਰਜੀਤ ਕੈਂਥ ਨੇ ਕਿਹਾ ਕਿ ਲਾਲੀ ਬਾਬਾ ਦੀ ਸ਼ਖ਼ਸੀਅਤ ਵਿਚ ਅਜਬ ਕਿਸਮ ਦੀ ਖਿੱਚ ਸੀ । ਡਾ. ਜਸਪਾਲ ਸਿੰਘ ਨੇ ਉਹਨਾਂ ਨਾਲ ਆਪਣੀ ਸਾਂਝ ਦੀ ਗੱਲ ਕੀਤੀ ।
ਸੁਨੈਨੀ ਗੁਲੇਰੀਆ ਸ਼ਰਮਾ ਨੇ ਲਾਲੀ ਬਾਬਾ ਨੂੰ ਸਾਹਿਤਕ ਮੁਹੱਬਤ ਦਾ ਪ੍ਰਤੀਕ ਦੱਸਿਆ। ਸੁਰਿੰਦਰ ਸ਼ਰਮਾ ਨੇ ਕਿਹਾ ਕਿ ਲਾਲੀ ਬਾਬਾ ਬੇਹੱਦ ਜ਼ਹੀਨ ਅਤੇ ਅਲੌਕਿਕ ਸ਼ਖ਼ਸੀਅਤ ਸਨ ਜਿਨ੍ਹਾਂ ਦੀ ਸਿਰਜਣਾ ਸ਼ਕਤੀ, ਚੇਤਾ, ਹਾਜ਼ਰ ਜਵਾਬੀ ਕਮਾਲ ਸੀ । ਰੰਗਕਰਮੀ ਸੰਗੀਤਾ ਗੁਪਤਾ ਨੇ ਕਿਹਾ ਕਿ ਲਾਲੀ ਬਾਬਾ ਦਾ ਸਾਥ ਉਹਨਾਂ ਦੀ ਪ੍ਰਾਪਤੀ ਹੈ ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਰਵੇਸ਼ ਧਰਤੀ ਤੇ ਲਾਲੀ ਬਾਬੇ ਵਰਗਾ ਰੂਪ ਲੈ ਕੇ ਆਉਂਦੇ ਹਨ ਜਿਨ੍ਹਾਂ ਕਰਕੇ ਇਹ ਦੁਨੀਆ ਖ਼ੂਬਸੂਰਤ ਹੈ ।
ਸੰਵਾਦ ਸਮੇਟਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਭੂਤਵਾੜੇ ਦੀਆਂ ਕਈ ਨਾ
ਭੁੱਲਣਯੋਗ ਗੱਲਾਂ ਸਾਂਝੀਆਂ ਕੀਤੀਆਂ ।
ਹਾਜਰ ਅਦਬੀ ਸ਼ਖ਼ਸੀਅਤਾਂ
ਵਿੱਚ ਜਸਬੀਰ ਭੁੱਲਰ, ਜੰਗ ਬਹਾਦੁਰ ਗੋਇਲ, ਸੁਰਿੰਦਰ ਗਿੱਲ, ਰਜਿੰਦਰ ਕੌਰ, ਪਰਮਜੀਤ ਪਰਮ, ਮਨਮੋਹਨ ਸਿੰਘ ਕਲਸੀ, ਦਿਲਬਾਗ਼ ਸਿੰਘ, ਵਰਿੰਦਰ ਸਿੰਘ ਚੱਠਾ, ਧਿਆਨ ਸਿੰਘ ਕਾਹਲੋਂ, ਲਵਲੀਨ ਕੌਰ, ਸਰਬਜੀਤ ਸਿੰਘ, ਸੰਜੀਵ ਸਿੰਘ ਸੈਣੀ, ਪਰਮਜੀਤ ਮਾਨ, ਸੁਹਾਨੀ, ਸੰਜਨਾ, ਹਰਮਨ, ਸਵੈਰਾਜ ਸੰਧੂ, ਸੁਰਿੰਦਰ ਕੁਮਾਰ, ਮਿੰਨੀ ਸਰਕਾਰੀਆ, ਅਮਰ ਇੰਦਰ ਕੌਰ, ਕੰਵਲਦੀਪ ਕੌਰ, ਸੁਰਿੰਦਰ ਬਾਂਸਲ, ਤੇਜਾ ਸਿੰਘ ਥੂਹਾ, ਕਰਨਵੀਰ ਸਿੰਘ ਸਿਬੀਆ, ਬਲਦੇਵ ਸਿੰਘ, ਐੱਚ. ਐੱਸ. ਭੱਟੀ, ਸੁਖਰਾਜ ਕੌਰ, ਬੇਅੰਤ ਕੌਰ, ਅਰਵਿੰਦਰ ਕੌਰ, ਇਬਾਦਤ, ਅਤਰ ਸਿੰਘ ਖੁਰਾਣਾ, ਸੁਖਦੇਵ ਸਿੰਘ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਸੰਦੀਪ ਕੌਰ, ਸਨਮੀਤ ਕੌਰ, ਮੀਤ ਰੰਗਰੇਜ਼, ਡਾ. ਗੁਰਮੇਲ ਸਿੰਘ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਆਰ. ਐੱਸ ਲਿਬਰੇਟ, ਆਤਿਸ਼ ਗੁਪਤਾ, ਗੁਰਜੀਤ ਕੌਰ, ਚਿੱਟਾ ਸਿੱਧੂ, ਰਾਜ ਕਿਸ਼ੋਰ ਸਿੰਘ, ਰਾਜ ਕੁਮਾਰ, ਅਮਰਿੰਦਰ ਸਿੰਘ, ਪਰਮਿੰਦਰ ਸਿੰਘ ਮਦਾਨ, ਵਿਜੇ ਕੁਮਾਰ, ਡਾ. ਅਵਤਾਰ ਸਿੰਘ ਪਤੰਗ, ਕਰਿਸ਼ਮਾ ਵਰਮਾ, ਬਲਕਾਰ ਸਿੱਧੂ, ਰਵਿੰਦਰ ਸਿੰਘ ਰਾਣੀ ਮਾਜਰਾ, ਹਰਬੰਸ ਸੋਢੀ, ਰਾਖੀ ਸੁਬਰਾਮਨੀਅਮ, ਪ੍ਰਕਾਸ਼ ਰਾਣੀ, ਚਰਨਜੀਤ ਕੌਰ ਬਾਠ, ਹਰਜੀਤ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੱਧੂ ਆਦਿ ਸ਼ਾਮਿਲ ਸਨ।