ਨਾਈਟ ਕਲੱਬ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 51 ਲੋਕਾਂ ਦੀ ਮੌਤ

ਸੰਸਾਰ

ਨਵੀਂ ਦਿੱਲੀ 16 ਮਾਰਚ ,ਬੋਲੇ ਪੰਜਾਬ ਬਿਊਰੋ :

ਯੂਰਪੀ ਦੇਸ਼ ਉੱਤਰੀ ਮੈਸੇਡੋਨੀਆ ‘ਚ ਸ਼ਨੀਵਾਰ ਰਾਤ ਨੂੰ ਇਕ ਨਾਈਟ ਕਲੱਬ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਕੋਕਾਨੀ ਸ਼ਹਿਰ ‘ਚ ਆਯੋਜਿਤ ਇਕ ਹਿਪ ਹੌਪ ਸੰਗੀਤ ਸਮਾਰੋਹ ਦੌਰਾਨ ਵਾਪਰਿਆ।ਕਰੀਬ 30,000 ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਨਾਈਟ ਕਲੱਬ ਵਿੱਚ ਉਸ ਸਮੇਂ ਅੱਗ ਲੱਗ ਗਈ ਜਦੋਂ ਮਸ਼ਹੂਰ ਹਿੱਪ-ਹੋਪ ਜੋੜੀ ਏਡੀਐਨ ਦਾ ਇੱਕ ਸੰਗੀਤ ਪ੍ਰੋਗਰਾਮ ਚੱਲ ਰਿਹਾ ਸੀ। ਇਸ ਕੰਸਰਟ ਲਈ ਕਲੱਬ ਵਿੱਚ 1500 ਲੋਕ ਇਕੱਠੇ ਹੋਏ ਸਨ।ਮੰਨਿਆ ਜਾ ਰਿਹਾ ਹੈ ਕਿ ਪ੍ਰੋਗਰਾਮ ਦੌਰਾਨ ਕਲੱਬ ਦੇ ਅੰਦਰ ਕਿਸੇ ਨੇ ਪਟਾਕੇ ਚਲਾ ਦਿੱਤੇ, ਜਿਸ ਕਾਰਨ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ ਅਤੇ ਭਗਦੜ ਵਿਚ ਕੁਝ ਲੋਕ ਕੁਚਲੇ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।