ਐਸਸੀ ਬੀਸੀ ਮੋਰਚਾ ਮੋਹਾਲੀ ਵਿਖ਼ੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 91ਵਾਂ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਗਿਆ।

ਪੰਜਾਬ


ਇਸ ਮੌਕੇ ਲੱਡੂ ਵੰਡੇ ਗਏ ਤੇ ਆਗੂਆਂ ਨੇ ਕਾਂਸ਼ੀ ਰਾਮ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਅਪੀਲ ਕੀਤੀ


ਮੋਹਾਲੀ, 15 ਮਾਰਚ ,ਬੋਲੇ ਪੰਜਾਬ ਬਿਊਰੋ :

ਮੋਹਾਲੀ ਫੇਸ 7ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਨਿਰੰਤਰ ਡੇਢ ਸਾਲਾਂ ਤੋਂ ਚੱਲ ਰਹੇ ਰਿਜਰਵੇਸ਼ਨ ਚੋਰ ਫੜੋ ਮੋਰਚੇ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 91ਵਾਂ ਜਨਮ ਦਿਵਸ ਮੋਰਚਾ ਆਗੂਆਂ ਵੱਲੋਂ ਲੱਡੂ ਵੰਡ ਕੇ ਮਨਾਇਆ ਗਿਆ। ‘ਸਾਹਿਬ ਸ਼੍ਰੀ ਕਾਂਸ਼ੀ ਰਾਮ ਅਮਰ ਰਹੇ’ ਅਤੇ ‘ਕਾਂਸ਼ੀ ਰਾਮ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਜੈਕਾਰੇ ਲਗਾਏ ਗਏ। ਮੋਰਚਾ ਆਗੂਆਂ ਨੇ ਸਮੂਹ ਸਮਾਜ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸਮਾਜ ਦੇ ਜੁਝਾਰੂ ਅਤੇ ਅਣਥੱਕ ਆਗੂ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਈਕਲ ਤੇ ਬਹੁਜਨ ਸਮਾਜ ਨੂੰ ਜਗਾਉਣ ਲਈ ਕੀਤੇ ਸਫਰ ਦੀ ਬਦੌਲਤ ਐਸੀ ਬੀਸੀ ਸਮਾਜ ਵਿੱਚ ਜਾਗਰੂਕਤਾ ਪੈਦਾ ਹੋਈ ਤੇ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਨਾ ਮਿਲੀ। ਆਓ ਸਮੂਹ ਸਮਾਜ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੁਪਨੇ ਨੂੰ ਸਾਕਾਰ ਕਰੀਏ ਤੇ ਇਕੱਠੇ ਹੋਕੇ ਆਪਣੇ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਸਬਕ ਸਿਖਾਈਏ।
ਇਸ ਮੌਕੇ ਮੋਰਚਾ ਆਗੂ ਸਵਿੰਦਰ ਸਿੰਘ ਲੱਖੋਵਾਲ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਬੋਲਦਿਆਂ ਕਿਹਾ ਕਿ ਸਮੂਹ ਐਸਸੀ ਬੀਸੀ ਸਮਾਜ ਨੂੰ ਕਾਂਸ਼ੀ ਰਾਮ ਜੀ ਵੱਲੋਂ ਦਿੱਤੀ ਗਈ ਪ੍ਰੇਰਨਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੱਲਣਾ ਚਾਹੀਦਾ ਹੈ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਐਸਸੀ ਬੀਸੀ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਧਨਾਢ ਲੋਕਾਂ ਦੇ ਸਾਹਮਣੇ ਡਟਣ ਦਾ ਜਜ਼ਬਾ ਕਾਇਮ ਕੀਤਾ ਹੈ।
ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਇਕੱਠੇ ਕਰਕੇ ਰਾਜ ਕਰਨ ਯੋਗ ਬਣਾਇਆ ਤੇ ਸਮਾਜ ਨੂੰ ਵੋਟ ਦਾ ਸਹੀ ਅਧਿਕਾਰ ਸਮਝਾਇਆ। ਉਨ੍ਹਾਂ ਸਮੂਹ ਐਸਸੀ ਬੀਸੀ ਸਮਾਜ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਾ ਹਾਂ।
ਇਸ ਮੌਕੇ ਬਲਜੀਤ ਸਿੰਘ ਕਕਰਾਲੀ, ਸਿਮਰਨਜੀਤ ਸਿੰਘ ਸ਼ੈਕੀ, ਅਮਰਜੀਤ ਸਿੰਘ, ਕਰਮ ਸਿੰਘ, ਸ਼ਰਨਜੀਤ ਸਿੰਘ ਰਾਜੂ, ਬੱਬਲ ਚੌਪੜਾ, ਹਰਵਿੰਦਰ ਕੋਹਲੀ, ਪ੍ਰੋਫੈਸਰ ਗੁਲਾਬ ਸਿੰਘ, ਮਨਦੀਪ ਸਿੰਘ, ਗਗਨਪ੍ਰੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਮਮਤਾ ਕੁੰਭੜਾ, ਬਲਵਿੰਦਰ ਸਿੰਘ, ਸੋਨੀਆ ਰਾਣੀ ਆਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।