ਅਮਰਾਵਤੀ, 15 ਮਾਰਚ, ਬੋਲੇ ਪੰਜਾਬ ਬਿਊਰੋ :
ਮਹਾਂਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਚਾਂਦੁਰ ਰੇਲਵੇ ਸਥਿਤ ਸੈਂਟਰਲ ਬੈਂਕ ਵਿਚ ਅੱਗ ਲੱਗਣ ਦੀ ਵੀਡੀਓ ਸਾਹਮਣੇ ਆਈ ਹੈ।ਸ਼ਾਰਟ ਸਰਕਟ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ। ਅੱਗ ਐਨੀ ਭਿਆਨਕ ਸੀ ਕਿ ਬੈਂਕ ਵਿੱਚ ਰੱਖੀ ਸਾਰੀ ਸਮੱਗਰੀ, ਪੈਸੇ ਸਮੇਤ ਸੜ ਗਈ। ਬੈਂਕ ਖੁੱਲ੍ਹਾ ਹੋਣ ਦੌਰਾਨ ਅਚਾਨਕ ਅੱਗ ਲਗ ਗਈ, ਜਿਸ ਕਾਰਨ ਸਾਰੇ ਕਰਮਚਾਰੀ ਘਬਰਾ ਗਏ ਅਤੇ ਬੈਂਕ ਵਿਚੋਂ ਬਾਹਰ ਭਜ ਗਏ। ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦਾ ਪਤਾ ਲੱਗਣ ਉਤੇ ਫਾਇਰ ਬ੍ਰਿਗੇਡ ਮੌਕੇ ਉਤੇ ਪਹੁੰਚ ਗਈ। ਓਦੋਂ ਤੱਕ ਬੈਂਕ ਵਿੱਚ ਪਏ ਪੈਸਿਆਂ ਸਮੇਤ ਸਭ ਕੁਝ ਸੜਕ ਕੇ ਰਾਖ ਹੋ ਗਿਆ।