ਐਲੋਨ ਮਸਕ ਦਾ ਰਾਕੇਟ ਟੇਕ ਆਫ; 9 ਮਹੀਨੇ ਤੱਕ ਸਪੇਸ ਸਟੇਸ਼ਨ ‘ਚ ਫਸਿਆ ਰਿਹਾ
ਫਲੋਰੀਡਾ 15 ਮਾਰਚ ,ਬੋਲੇ ਪੰਜਾਬ ਬਿਊਰੋ :
ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਚਾਰ ਦਿਨਾਂ ਬਾਅਦ ਅਰਥਾਤ 19 ਮਾਰਚ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਧਰਤੀ ‘ਤੇ ਵਾਪਸ ਆਵੇਗੀ। ਲੰਬੇ ਇੰਤਜ਼ਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਐਲੋਨ ਮਸਕ ਦੀ ਸਪੇਸ ਏਜੰਸੀ ਸਪੇਸਐਕਸ ਦੇ ਰਾਕੇਟ ਫਾਲਕਨ 9 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਲਾਂਚ ਕੀਤਾ ਗਿਆ।
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਸ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ। ਇਸ ਵਿੱਚ ਕਰੂ ਡਰੈਗਨ ਕੈਪਸੂਲ ਨਾਲ ਜੁੜੀ ਚਾਰ ਮੈਂਬਰੀ ਟੀਮ ਆਈਐਸਐਸ ਲਈ ਰਵਾਨਾ ਹੋਈ। ਇਸ ਮਿਸ਼ਨ ਨੂੰ ਕਰੂ-10 ਦਾ ਨਾਂ ਦਿੱਤਾ ਗਿਆ ਹੈ।
ਸੁਨੀਤਾ ਅਤੇ ਉਸਦਾ ਸਾਥੀ ਬੁਚ ਵਿਲਮੋਰ 9 ਮਹੀਨਿਆਂ ਤੋਂ ISS ‘ਤੇ ਫਸੇ ਹੋਏ ਹਨ। ਉਸ ਦੇ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਉਹ ਸਮੇਂ ਸਿਰ ਵਾਪਸ ਨਹੀਂ ਆ ਸਕਿਆ।