ਆਨੰਦਪੁਰ ਸਾਹਿਬ ’14 ਮਾਰਚ ,ਬੋਲੇ ਪੰਜਾਬ ਬਿਊਰੋ :
ਆਨੰਦਪੁਰ ਸਾਹਿਬ ’ਚ ਅੱਜ ਪੰਥਕ ਇਕੱਠ ਹੋਇਆ। ਇਸ ਪੰਥਕ ਇਕੱਠ ਵਿਚ ਧਾਰਮਿਕ ਅਤੇ ਰਾਜਨੀਤਕ ਆਗੂ ਮੌਜੂਦ ਰਹੇ। ਪੰਥਕ ਇਕੱਠ ’ਚ ਅੰਤ੍ਰਿੰਗ ਕਮੇਟੀ ਦਾ ਵਿਰੋਧ ਕੀਤਾ ਗਿਆ ।’ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ’ ਪੰਥਕ ਇਕੱਠ ਨੇ 6 ਮਤੇ ਪਾਸ ਕਰ ਦਿੱਤੇ ਗਏ ਹਨ।
ਜਥੇਦਾਰ ਸਾਹਿਬ ਗੜਗੱਜ, ਟੇਕ ਸਿੰਘ ਧਨੌਲਾ ਦੀ ਨਿਯੁਕਤੀ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ। ‘ਜਥੇਦਾਰਾਂ ਦੀ ਨਿਯੁਕਤੀ ਲਈ ਵਿਧੀ-ਵਿਧਾਨ’ ਬਣੇ, ‘ਪੰਥ ਵਿਰੋਧੀਆਂ ਦੇ ਸਮਾਜਿਕ ਬਾਈਕਾਟ ਐਲਾਨ’ ਹੋਵੇ, ‘ਜਥੇਦਾਰਾਂ ਨੂੰ ਮੁੜ ਤਖ਼ਤਾਂ ਦੇ ਅਹੁਦੇ ਸੌਂਪੇ ਜਾਣ’, ‘ਅੰਤ੍ਰਿੰਗ ਕਮੇਟੀ ਦੀ ਮੈਂਬਰ 17 ਮਾਰਚ ਨੂੰ ਫਰਜ਼ ਨਿਭਾਉਣ’, ‘ਫਰਜ਼ ਨਾ ਨਿਭਾਉਣ ‘ਤੇ ਵਿਰੋਧ ਦੀ ਦਿੱਤੀ ਚਿਤਾਵਨੀ’, ‘ਅੰਤ੍ਰਿੰਗ ਕਮੇਟੀ ਆਪਣੇ ਫ਼ੈਸਲਾ ਕਰੇ ਰੱਦ’, ‘ਫ਼ੈਸਲਾ ਰੱਦ ਨਾ ਕਰਨ ‘ਤੇ ਮੈਂਬਰਾਂ ਦਾ ਘਿਰਾਓ ਕਰੇ ਸੰਗਤ’ ਮਤੇ ਪਾਸ ਕੀਤੇ ਗਏ।

