ਨਵੀਂ ਦਿਲੀ 14 ਮਾਰਚ,ਬੋਲੇ ਪੰਜਾਬ ਬਿਊਰੋ :
ਸ਼ੁੱਕਰਵਾਰ ਸਵੇਰੇ ਵੀ ਲੱਦਾਖ ਦੇ ਕਾਰਗਿਲ ‘ਚ 5.2 ਤੀਬਰਤਾ ਦਾ ਭੂਚਾਲ ਆਇਆ। ਇਸ ਦੌਰਾਨ ਜੰਮੂ-ਕਸ਼ਮੀਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਸਵੇਰੇ 2.50 ਵਜੇ ਆਇਆ, ਜਿਸ ਦੀ ਡੂੰਘਾਈ 15 ਕਿਲੋਮੀਟਰ ਸੀ। ਲੇਹ ਅਤੇ ਲੱਦਾਖ ਦੋਵੇਂ ਦੇਸ਼ ਦੇ ਸਿਸਮਿਕ ਜ਼ੋਨ-4 ਵਿਚ ਆਉਂਦੇ ਹਨ, ਇਸ ਜ਼ੋਨ ਨੂੰ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ।