ਮੁਕਤਸਰ-ਬਠਿੰਡਾ ਮਾਰਗ ’ਤੇ ਸੜਕ ਹਾਦਸੇ ਦੌਰਾਨ ਇਕ ਕੋਰਟ ਕਰਮਚਾਰੀ ਦੀ ਮੌਤ ਦੂਜਾ ਜ਼ਖ਼ਮੀ

ਪੰਜਾਬ


ਸ੍ਰੀ ਮੁਕਤਸਰ ਸਾਹਿਬ, 13 ਮਾਰਚ,ਬੋਲੇ ਪੰਜਾਬ ਬਿਊਰੋ :
ਮੁਕਤਸਰ-ਬਠਿੰਡਾ ਮਾਰਗ ’ਤੇ ਜੇਡੀ ਕਾਲਜ ਨੇੜੇ ਹੋਈ ਸਿੱਧੀ ਟੱਕਰ ਵਿਚ ਮੁਕਤਸਰ ਕੋਰਟ ਦੇ ਕਰਮਚਾਰੀ ਅਮਿਤ ਕੁਮਾਰ (ਵਾਸੀ ਬਠਿੰਡਾ) ਦੀ ਮੌਤ ਹੋ ਗਈ, ਜਦਕਿ ਦੂਜਾ ਕਰਮਚਾਰੀ ਸਰਬਜੀਤ ਸਿੰਘ (ਵਾਸੀ ਮੁਕਤਸਰ) ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਵਿਚ ਸਕਾਰਪਿਓ ਗੱਡੀ ਵਿਚ ਸਵਾਰ ਚਾਰ ਵਿਅਕਤੀਆਂ ਨੂੰ ਹਲਕੀਆਂ ਸੱਟਾਂ ਆਈਆਂ।
ਸਵਿਫਟ ਕਾਰ ਵਿਚ ਸਵਾਰ ਕੋਰਟ ਕਰਮਚਾਰੀ ਬਠਿੰਡਾ ਵੱਲ ਜਾ ਰਹੇ ਸਨ, ਜਦਕਿ ਸਕਾਰਪਿਓ ਵਿਚ ਇਕ ਪਰਿਵਾਰ ਮੁਕਤਸਰ ਆ ਰਿਹਾ ਸੀ। ਤੇਜ਼ ਰਫ਼ਤਾਰ ਕਾਰਨ ਹੋਈ ਟੱਕਰ ਵਿਚ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕਤਸਰ ਦਾਖਲ ਕਰਵਾਇਆ ਗਿਆ, ਜਿੱਥੇ ਅਮਿਤ ਨੂੰ ਫਰੀਦਕੋਟ ਰੈਫਰ ਕੀਤਾ ਗਿਆ, ਪਰ ਰਾਹ ਵਿਚ ਹੀ ਉਸਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।