ਕੌਮਾਂਤਰੀ ਇਸਤਰੀ ਵਰ੍ਹੇ ਤੇ ਤਰਕਸ਼ੀਲ ਸੁਸਾਇਟੀ ਰੋਪੜ ਵੱਲੋਂ ਬੇਲਾ ਵਿਖੇ ਸੈਮੀਨਾਰ ਕਰਵਾਇਆ।

ਪੰਜਾਬ

ਰੋਪੜ,13, ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ਤਰਕਸ਼ੀਲ ਸੁਸਾਇਟੀ ਰੋਪੜ ਵੱਲੋਂ
ਔਰਤ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਮੁੱਖ ਬੁਲਾਰੇ ਜਥੇਬੰਦੀ ਦੇ ਸੁਬਾਈ ਆਗੂ ਮਾ.ਰਾਜਿੰਦਰ ਭਦੌੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਗ੍ਰਾਮ ਪੰਚਾਇਤ ਬੇਲਾ ਦੇ ਸਰਪੰਚ ਜਤਿੰਦਰ ਸਿੰਘ ਜੌਨੀ , ਇਕਬਾਲ ਬੇਲਾ ਤੇ ਇਕਾਈ ਦੇ ਮੀਡੀਆ ਇੰਚਾਰਜ ਮਾ.ਪਰਵਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1917 ਵਿੱਚ ਹੋਈ ਰੂਸੀ ਕ੍ਰਾਂਤੀ ਵਿੱਚ ਔਰਤਾਂ ਦੀ ਵਿਸ਼ੇਸ਼ ਭੂਮਿਕਾ ਹੋਣ ਕਾਰਨ ਵਲਾਦੀਮੀਰ ਲੈਨਿਨ ਨੇ ਔਰਤਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਸਾਲ 1922 ਵਿੱਚ 8 ਮਾਰਚ ਨੂੰ ਇਸਤਰੀ ਕੌਮਾਂਤਰੀ ਵਰ੍ਹਾ ਐਲਾਨ ਦਿੱਤਾ ਗਿਆ ਤੇ ਮਗਰੋਂ ਸਾਰੇ ਦੇਸ਼ਾਂ ਨੇ ਵੀ ਇਸ ਦਿਨ ਨੂੰ ਔਰਤ ਦਿਵਸ ਵੱਜੋਂ ਮਨਾਉਣਾ ਸ਼ੁਰੂ ਕਰ ਦਿੱਤਾ। ਅਧਿਆਪਕ ਲੇਖਿਕਾ ਮਨਦੀਪ ਰਿੰਪੀ ਨੇ ਬੋਲਦਿਆਂ ਕਿਹਾ ਕਿ ਔਰਤਾਂ ਚੁੱਪੀ ਤੋੜਦਿਆਂ ਆਪਣੇ ਹੱਕਾਂ ਲਈ ਮਜ਼ਬੂਤੀ ਨਾਲ ਅੜਨ,ਖੜ੍ਹਨ ਤੇ ਲੜਨ। ਇਸ ਮੌਕੇ ਸਵਰਨ ਭੰਗੂ ਨੇ ਕਿਹਾ ਕਿ ਔਰਤ ਵਰਗ ਮਰਦਾਂ ਦੀ ਧੌਂਸ ਤੇ ਦਾਬੇ ਦਾ ਸ਼ਿਕਾਰ ਹੈ ਤੇ ਉਸ ਨੂੰ ਅਜਿਹੀ ਮਾਨਸਿਕਤਾ ਤੋਂ ਖਹਿੜਾ ਛੁਡਾਉਣ ਲਈ ਜਾਗਰੂਕ ਹੋਣਾ ਪਵੇਗਾ ਤੇ ਉਨ੍ਹਾਂ ਨੂੰ ਅਜਿਹੀਆਂ ਵਿਚਾਰ ਗੋਸ਼ਟੀਆਂ ਵਿੱਚ ਖੁੱਲ੍ਹ ਕੇ ਭਾਗ ਲੈਣਾ ਚਾਹੀਦਾ ਹੈ।ਮਾ.ਰਾਜਿੰਦਰ ਭਦੌੜ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲਾਈਲੱਗ ਨਾ ਬਣੋ, ਹਰ ਘਟਨਾ,ਹਰ ਵਰਤਾਰੇ ਤੇ ਹਰ ਸਮੱਸਿਆ ਦੇ ਕਾਰਨ ਲੱਭੋ ਤੇ ਸੱਚ ਦੀ ਖੋਜ ਕਰੋ,ਕਿਸਮਤ ਵਿੱਚ ਵਿਸ਼ਵਾਸ ਨਾ ਕਰੋ ਤੇ ਵਿਗਿਆਨਕ ਸੋਚ ਅਪਣਾਓ। ਇਕਾਈ ਮੁਖੀ ਅਸ਼ੋਕ ਕੁਮਾਰ ਤੇ ਸੂਬਾ ਆਗੂ ਅਜੀਤ ਪ੍ਰਦੇਸੀ ਨੇ ਵੀ ਸੰਬੋਧਨ ਕੀਤਾ ਤੇ ਸਾਹਿਤ ਨਾ ਜੁੜਨ ਲਈ ਪ੍ਰੇਰਿਆ।
ਗ੍ਰਾਮ ਪੰਚਾਇਤ ਬੇਲਾ,ਸਵਰਨ ਭੰਗੂ, ਰਾਜਿੰਦਰ ਭਦੌੜ ਤੇ ਮਨਦੀਪ ਰਿੰਪੀ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਮੌਕੇ ਤੇ ਉਕਤ ਆਗੂਆਂ ਤੋਂ ਇਲਾਵਾ ਚੰਡੀਗੜ੍ਹ ਜ਼ੋਨ ਮੁਖੀ ਗੁਰਮੀਤ ਖਰੜ, ਸ਼ੈਲਿੰਦਰ ਕੁਰਾਲੀ,ਜਸਪਾਲ ਮਾਜਰੀ, ਹਰਵਿੰਦਰ
ਸੁਖ ਰਾਮਪੁਰੀ,ਪਵਨ ਰੱਤੋਂ, ਹਰਨੇਕ ਚੱਕ ਕਰਮਾਂ, ਕਾਫ਼ੀ ਗਿਣਤੀ ਵਿੱਚ ਔਰਤਾਂ ਅਤੇ ਲੋਕ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।