ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ, 3 ਕਿਲੋ ਤੋਂ ਵੱਧ ਹੈਰੋਇਨ, 2 ਪਿਸਤੌਲ ਤੇ 2 ਸਮਾਰਟਫ਼ੋਨ ਬਰਾਮਦ

ਪੰਜਾਬ


ਅੰਮ੍ਰਿਤਸਰ, 13 ਮਾਰਚ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਪਿੰਡ ਹਰਦੋ ਰਤਨ ’ਚ ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬੀਐਸਐਫ ਨੇ 6 ਪੈਕੇਟ ਹੈਰੋਇਨ (3.319 ਕਿ.ਗ੍ਰਾ.), 2 ਪਿਸਤੌਲ ਅਤੇ 2 ਸਮਾਰਟਫ਼ੋਨ ਬਰਾਮਦ ਕੀਤੇ। ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਜਵਾਨਾਂ ਨੇ ਸ਼ੱਕੀ ਡਰੋਨ ਦੀ ਗਤੀਵਿਧੀ ਦੇਖ ਕੇ ਤੁਰੰਤ ਇਲਾਕੇ ਨੂੰ ਘੇਰ ਲਿਆ। ਫ਼ੋਰੈਂਸਿਕ ਜਾਂਚ ਲਈ ਮੋਬਾਈਲ ਨੂੰ ਭੇਜਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਡਰੋਨ ਰਾਹੀਂ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।