ਨੂਰਪੁਰ ਬੇਦੀ (13 ਮਾਰਚ),ਬੋਲੇ ਪੰਜਾਬ ਬਿਊਰੋ :
ਨੂਰਪੁਰ ਬੇਦੀ ਦੇ ਪਿੰਡ ਚਵਰੇਵਾਲ ਵਿਖੇ ਇੱਕ ਇੱਟਾਂ ਵਾਲੀ ਸਾਈਨ ਬੋਰਡ ਦੀ ਦੀਵਾਰ ਡਿੱਗਣ ਕਾਰਨ 14 ਸਾਲਾ ਓਮ ਪ੍ਰਕਾਸ ਦੀ ਮੌਤ ਹੋ ਗਈ, ਜਦਕਿ ਉਸਦਾ 13 ਸਾਲਾ ਭਰਾ ਰਾਜਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਮਾਤਾ ਗੁਰਬਖ਼ਸ਼ ਕੌਰ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 1 ਵਜੇ ਵਾਪਰਿਆ। ਓਮ ਪ੍ਰਕਾਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰਾਜਵੀਰ ਦੀ ਲੱਤ ਟੁੱਟ ਜਾਣ ਕਾਰਨ ਉਸ ਦਾ ਇਲਾਜ ਰੂਪਨਗਰ ਦੇ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ।