ਚੰਡੀਗੜ੍ਹ 13 ਮਾਰਚ ,ਬੋਲੇ ਪੰਜਾਬ ਬਿਊਰੋ :
ਖੰਨਾ ਦੇ ਮਲੌਦ ਦੇ ਸੀਹਾਂ ਦੌਦ ਪਿੰਡ ਤੋਂ ਅਗਵਾ ਕੀਤੇ ਗਏ 6 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਬਰਾਮਦ ਕਰ ਲਿਆ ਹੈ। ਸੂਤਰਾਂ ਅਨੁਸਾਰ, ਬੱਚਾ ਪਟਿਆਲਾ ਦੇ ਪਿੰਡ ਰੱਖੜਾ ਨੇੜੇ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਗਵਾਕਾਰਾਂ ਦਾ ਐਨਕਾਊਂਟਰ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਬੀਤੇ ਕੱਲ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਦੇ ਕਸਬਾ ਮਲੌਦ ਅਧੀਨ ਆਉਂਦੇ ਪਿੰਡ ਸੀਹਾਂ ਦੌਦ ਵਿਚ ਸ਼ਰੇਆਮ ਇੱਕ ਬੱਚੇ ਨੂੰ ਅਗ਼ਵਾ ਕਰ ਲਿਆ ਗਿਆ ਹੈ। ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਅਗਵਾ ਕਰ ਲਿਆ ਗਿਆ ਸੀ। ਅਗ਼ਵਾਕਾਰ ਬੱਚੇ ਨੂੰ ਘਰ ਵਿੱਚ ਖੇਡਦੇ ਸਮੇਂ ਚੁੱਕ ਕੇ ਲੈ ਗਏ। ਮੁਲਜ਼ਮਾਂ ਨੇ ਆਪਣੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ ਅਤੇ ਕੰਬਲ ਲਏ ਹੋਏ ਸਨ। ਉਨ੍ਹਾਂ ਦੇ ਫ਼ਰਾਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਨਾਂ ਦਾ ਪੁਲਿਸ ਦੇ ਪਿੱਛਾ ਕੀਤਾ ਜਾ ਰਿਹਾ ਸੀ।
ਅਗਵਾਕਾਰ ਨੌਜਵਾਨਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੋਰ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪੁਲਿਸ ਬਲ ਵੱਲੋਂ ਪਿੰਡ ਮੰਡੋਰ ਨੂੰ ਚਾਰੇ ਪਾਸਿਓਂ ਪਿੰਡ ਦੀ ਘੇਰਾਬੰਦੀ ਕੀਤੀ ਗਈ। ਇਸ ਦੀ ਅਗਵਾਹੀ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ ਟੀਮ ਵੱਲੋਂ ਕੀਤੀ ਜਾ ਰਹੀ ਹੈ।