ਵਿਹਲੜਾ ਦਾ ਰੁਟੀਨ ਬਣਿਆ

ਸਾਹਿਤ ਪੰਜਾਬ

ਜਿਮ ਤੇ ਯੋਗਾ ਤਾਂ
ਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।
ਮਿਹਨਤ, ਮੁਸ਼ਕੱਤ ਭੁੱਲੀ
ਸਭ ਕੁਝ ਨਕਲੀ ਜਿਹਾ ਬਣਿਆ।
ਸੈਰ, ਟਿਊਸ਼ਨ, ਕਿੱਟੀ
ਗੱਲਾਂ ਦਾ ਭੁੱਸ ਜਿਹਾ ਹੈ ਬਣਿਆ।
ਕੁਝ ਕਰਨ ਪਾਰਟੀਆਂ
ਘਰ ਖਰਚੇ ਦਾ ਜੀਓ ਬਣਿਆ।
ਗੱਲ ਨੱਕ ਦੀ ਅੱਜਕਲ੍ਹ
ਖਰਚਾ ਵਿਆਹ ਭੋਗਾਂ ਦਾ ਬਣਿਆ
ਸਾਈਕਲ ਟੰਗਿਆਂ ਗੱਡੀ ਤੇ
ਵਜ਼ਨ ਘਟਾਉਣ ਦਾ ਸਿੰਬਲ ਬਣਿਆ।
ਕੌਲਗੜ੍ਹ ਇੱਕ ਦਿਹਾੜੀ ਤੋਂ
ਸਾਈਕਲ ਕਮਾਈ ਸਾਧਨ ਬਣਿਆ।
ਜਿਮ ਤੇ ਯੋਗਾ ਤਾਂ
ਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।
ਡੱਕਾ ਤੋੜ ਦੂਹਰਾ ਨੀ ਕਰਨਾ
ਵਿਹਲੜਾ ਦਾ ਰੁਟੀਨ ਬਣਿਆ।

ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204
happy4ustar@gmail.com

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।