ਯੂਕਰੇਨ-ਰੂਸ ਜੰਗ ’ਚ ਵੱਡਾ ਮੋੜ : ਯੂਕਰੇਨ ਜੰਗਬੰਦੀ ਲਈ ਤਿਆਰ, ਟਰੰਪ ਨੇ ਕੀਤਾ ਸਵਾਗਤ

ਸੰਸਾਰ ਪੰਜਾਬ

ਕੀਵ, 12 ਮਾਰਚ,ਬੋਲੇ ਪੰਜਾਬ ਬਿਊਰੋ:
ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਵਿਚਕਾਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੰਗਲਵਾਰ ਨੂੰ ਸਾਊਦੀ ਅਰਬ ਦੇ ਜੇਦਾਹ ’ਚ ਅਮਰੀਕੀ ਪ੍ਰਤੀਨਿਧੀਆਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਯੂਕਰੇਨ ਨੇ 30 ਦਿਨਾਂ ਦੀ ਜੰਗਬੰਦੀ ਲਈ ਹਾਮੀ ਭਰੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਰੂਸ ਵੀ ਇਸ ਫੈਸਲੇ ’ਤੇ ਸਕਾਰਾਤਮਕ ਜਵਾਬ ਦੇਵੇਗਾ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਯੂਕਰੇਨ ਨੇ ਹੁਣੇ ਹੀ ਜੰਗਬੰਦੀ ਲਈ ਸਹਿਮਤੀ ਜਤਾਈ ਹੈ। ਹੁਣ ਗੇਂਦ ਰੂਸ ਦੇ ਪੱਖ ’ਚ ਹੈ। ਆਸ ਹੈ ਕਿ ਰਾਸ਼ਟਰਪਤੀ ਪੁਤਿਨ ਵੀ ਇਸ ਨੂੰ ਸਵੀਕਾਰ ਕਰਨਗੇ।”
ਟਰੰਪ ਨੇ ਜੰਗ ’ਚ ਹੋਏ ਜਾਨੀ ਅਤੇ ਮਾਲੀ ਨੁਕਸਾਨ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ, “ਇਹ ਯੁੱਧ ਬਹੁਤ ਲੰਬਾ ਖਿੱਚ ਗਿਆ ਹੈ। ਅਨੇਕਾਂ ਸੈਨਿਕਾਂ ਅਤੇ ਨਾਗਰਿਕਾਂ ਨੇ ਆਪਣੀ ਜਾਨ ਗਵਾਈ ਹੈ। ਹੁਣ ਸਮਾਂ ਆ ਗਿਆ ਹੈ ਕਿ ਇਹ ਯੁੱਧ ਖ਼ਤਮ ਹੋਵੇ।”
ਜੰਗਬੰਦੀ ਲਈ ਯੂਕਰੇਨ ਦੀ ਸਹਿਮਤੀ ਨੂੰ ਟਰੰਪ ਨੇ “ਅਤੀ ਮਹੱਤਵਪੂਰਨ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਜੇਕਰ ਰੂਸ ਵੀ ਇਸ ਨੂੰ ਮੰਨ ਲੈਂਦਾ ਹੈ ਤਾਂ ਇਹ ਦੋਵੇਂ ਦੇਸ਼ਾਂ ਲਈ ਸ਼ਾਂਤੀ ਵੱਲ ਵੱਡਾ ਕਦਮ ਹੋਵੇਗਾ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।