ਫ਼ਤਹਿਗੜ੍ਹ ਸਾਹਿਬ ,12, ਮਾਰਚ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਫੋਰਥ ਕਲਾਸ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਸੱਦੇ ਤੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਅੱਗੇ ਸੂਬੇ ਦੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਸਰਕਾਰ ਤੇ ਉਚੇਰੀ ਸਿੱਖਿਆ ਅਧਿਕਾਰੀਆਂ ਦੀ ਅਰਥੀ ਸਾੜੀ ਗਈ, ਇਸ ਪ੍ਰੋਗਰਾਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਮਲੋਹ ਅਤੇ ਜਰਨਲ ਸਕੱਤਰ ਜਸਪਾਲ ਸਿੰਘ ਗਡਹੇੜਾ, ਅਤੇ ਹੋਰ ਜ਼ਿਲ੍ਹਾ ਆਗੂਆਂ ਵੱਲੋਂ ਕੀਤੀ ਗਈ। ਇਹਨਾਂ ਮੁਲਾਜਮ ਆਗੂਆਂ ਦਾ ਦੋਸ਼ ਸੀ ਕਿ ਯੂਨੀਅਨ ਪੰਜਾਬ ਵਿਚਲੇ 64 ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਡੀ.ਸੀ. ਰੇਟਾਂ ਦੇ ਕਰਮੀਆਂ ਨੂੰ ਨਿਯਮਤ ਨਹੀਂ ਕੀਤਾ ਜਾ ਰਿਹਾ, ਘੱਟੋ—ਘੱਟ ਉਜਰਤਾਂ ਤੇ ਬਣਦੀਆਂ ਸਹੁਲਤਾਂ ਮਾਨਯੋਗ ਉੱਚ ਅਦਾਲਤਾਂ ਦੇ ਫੈਸਲੇ ਆਉਣ ਤੋਂ ਬਾਅਦ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕਾਲਜਾਂ ਦੇ ਮੁੱਖੀਆਂ ਦੀਆਂ ਮਨ-ਮਰਜੀਆਂ ਚਲ ਰਹੀਆਂ ਹਨ ਤੇ ਬਗੈਰ ਕਿਸੇ ਕਾਰਨਾਂ ਕਰਕੇ ਕੰਮਾਂ ਤੋਂ ਫਾਰਗ ਕਰਕੇ ਆਪਣੇ ਚਹੇਤੇ ਭਰਤੀ ਕੀਤੇ ਜਾ ਰਹੇ ਹਨ। ਕੱਚੇ ਕਰਮੀਆਂ ਦੀਆਂ ਬਰੇਕਾਂ ਪਾਕੇ ਉਹਨਾਂ ਦੀਆਂ ਤਨਖਾਹਾਂ ਕੱਟੀਆ ਜਾਂਦੀਆਂ ਹਨ। ਕੋਵਿਡ ਕਾਲ ਸਮੇਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਚੌਥਾ ਦਰਜਾ ਕਰਮੀਆਂ ਨੂੰ ਪਰਮੋਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, ਅਹੁਦਾ ਵੀ ਨਹੀਂ ਬਦਲਿਆ ਜਾ ਰਿਹਾ। ਕਾਲਜਾਂ ਵਿੱਚ ਤਕਰੀਬਨ 600 ਚੌਥਾ ਦਰਜਾ ਕਰਮੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਇਨ੍ਹਾਂ ਖਾਲੀ ਅਸਾਮੀਆਂ ਵਿਰੁੱਧ ਕੱਚੇ ਕਰਮੀਆਂ ਨੂੰ ਪੱਕਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰੰਤੂ ਕਾਲਜਾਂ ਦੇ ਮੁੱਖੀ ਆਪਣੇ ਚਹੇਤਿਆਂ ਨੂੰ ਹੀ ਪੱਕਾ ਕਰ ਰਹੇ ਹਨ ਅਤੇ ਬਦਲਾ ਲਊ ਭਾਵਨਾਂ ਨਾਲ ਬਦਲੀਆਂ ਕੀਤੀਆਂ ਜਾਂਦੀਆਂ ਹਨ। ਕਾਲਜਾਂ ਵਿੱਚ ਬਗਾਰਾਂ ਕਰਾਉਣ ਤੇ ਕੁਰੱਪਸ਼ਨ ਦਾ ਬੋਲਬਾਲਾ ਹੈ। ਮੁਕਤਸਰ ਸਾਹਿਬ ਕਾਲਜ ਵਿੱਚੋਂ ਮੇਲ ਤੇ ਫੀਮੇਲ ਕਰਮੀਆਂ ਨੂੰ ਕੰਮਾਂ ਤੋਂ ਬਦਲਾ ਲਊ ਭਾਵਨਾ ਨਾਲ ਫਾਰਗ ਕੀਤਾ ਗਿਆ ਹੈ। ਲੰਮੇ ਸਮੇਂ ਤੋਂ ਕਾਲਜਾਂ ਵਿੱਚ ਗਰਮ ਤੇ ਠੰਡੀਆਂ ਵਰਦੀਆਂ ਨਹੀਂ ਮਿਲ ਰਹੀਆਂ ਸਮੇਤ ਦੋ ਦਰਜਨ ਮੰਗਾਂ ਸ਼ਾਮਲ ਸਨ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਵਿਚਲੇ ਕਾਲਜਾਂ ਦੇ ਚੌਥਾਂ ਦਰਜਾ ਕਰਮਚਾਰੀਆਂ ਕੱਚਿਆਂ ਤੇ ਪੱਕਿਆਂ ਦੀਆਂ ਮੰਗਾਂ ਤੇ ਹਾਲਾਤਾਂ ਨੂੰ ਲੈ ਕੇ 2016 ਤੋਂ ਉਚੇਰੀ ਸਿੱਖਿਆ ਮੰਤਰੀ ਸਮੇਤ ਉਚੇਰੀ ਸਿੱਖਿਆ ਸਕੱਤਰ ਤੇ ਡਾਇਰੈਕਟਰ ਉਚੇਰੀ ਸਿੱਖਿਆ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰੰਤੂ ਪਨਤਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਜਿਸ ਕਰਕੇ ਮਿਤੀ 11 ਤੇ 12 ਮਾਰਚ ਨੂੰ ਸਮੁੱਚੇ ਕਾਲਜਾਂ ਅੱਗੇ ਅਰਥੀ ਫੂਕ ਰੈਲੀਆਂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਵੀ ਤਿੰਨ ਸਾਲਾਂ ਵਿੱਚ ਪੂਰਾ ਨਾ ਕਰਨ ਤੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਵੱਖ—ਵੱਖ ਵਿਭਾਗ ਵਿੱਚ ਕੰਮ ਕਰ ਰਹੇ ਵਰਕਚਾਰਜ, ਟੈਂਪਰੇਰੀ, ਦਿਹਾੜੀਦਾਰ, ਐਡਹਾਕ, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਅਕਤੂਬਰ 2016 ਦੀ ਨੀਤੀ ਅਨੁਸਾਰ ਕੀਤੀਆਂ ਜਾਣ ਅਤੇ ਘੱਟੋ—ਘੱਟ ਉਜਰਤਾਂ 36000/— ਰੁਪਏ ਨਿਸ਼ਚਿਤ ਕਰਨ ਦੀ ਮੰਗ ਵੀ ਕੀਤੀ ਗਈ, ਇਸ ਤਰ੍ਹਾਂ ਮਿਤੀ 25 ਮਾਰਚ ਨੂੰ ਕਿਰਤ ਕਮਿਸ਼ਨਰ ਦਫਤਰ ਮੋਹਾਲੀ ਵਿਖੇ ਪੰਜਾਬ (ਏਟਕ) ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਗਿਆ।
ਅੱਜ ਦੀ ਰੈਲੀ ਵਿੱਚ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਅਵਤਾਰ ਸਿੰਘ ਚੀਮਾ, ਬਲਤੇਜ ਸਿੰਘ ਅਮਲੋਹ, ਸਲਾਮ ਦੀਨ ਬਾਵਾ,ਹਰਪ੍ਰੀਤ ਸਿੰਘ ਬਾਲਪੁਰ, ਚੰਦ ਸਿੰਘ ਟੌਹੜਾ, ਜਗਜੀਤ ਸਿੰਘ ਅੰਗਰੇਜ਼ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਭਰਪੂਰ ਸਿੰਘ, ਗੁਰਜੰਟ ਸਿੰਘ, ਦੇਸਰਾਜ ਬਸੀ ਪਠਾਣਾਂ, ਮੰਗਤ ਰਾਮ,ਰਜਿੰਦਰ ਕੁਮਾਰ ਨਿੰਦੀ,