ਕਿਰਾਏ ਦੇ ਮਕਾਨ ’ਚ ਲੁਕੇ ਗੈਂਗਸਟਰ ਦਾ ਪੁਲਿਸ ਨਾਲ ਮੁਕਾਬਲਾ, ਜਖ਼ਮੀ ਹਾਲਤ ‘ਚ ਕਾਬੂ

ਪੰਜਾਬ

ਮੋਗਾ, 12 ਮਾਰਚ,ਬੋਲੇ ਪੰਜਾਬ ਬਿਊਰੋ :
ਮੋਗਾ ਸ਼ਹਿਰ ’ਚ ਅੱਜ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਮੁੱਠਭੇੜ ਹੋਇਆ। ਜਾਣਕਾਰੀ ਮੁਤਾਬਕ, ਗੈਂਗਸਟਰ ਮਲਕੀਤ ਸਿੰਘ ਮਨੂ ਗਰਚਾ ਸਟਰੀਟ ਵਿਖੇ ਇਕ ਕਿਰਾਏ ਦੇ ਮਕਾਨ ’ਚ ਲੁਕਿਆ ਹੋਇਆ ਸੀ। ਮਲਕੀਤ ਸਿੰਘ ਉੱਤੇ ਮੋਗਾ ਵਿੱਚ ਹੋਈਆਂ ਕਈ ਗੈਰਕਾਨੂੰਨੀ ਘਟਨਾਵਾਂ ’ਚ ਸ਼ਾਮਲ ਹੋਣ ਦੇ ਦੋਸ਼ ਹਨ। ਉਹ ਬਦਨਾਮ ਬੰਬੀਹਾ ਗੈਂਗ ਨਾਲ ਸਬੰਧ ਰੱਖਦਾ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਮੋਗਾ ਸੀ.ਆਈ.ਏ. ਸਟਾਫ਼ ਅਤੇ ਏ.ਜੀ.ਟੀ.ਐਫ. (ਐਂਟੀ ਗੈਂਗਸਟਰ ਟਾਸਕ ਫੋਰਸ) ਨੇ ਸੰਯੁਕਤ ਓਪਰੇਸ਼ਨ ਕਰਦੇ ਹੋਏ ਉਸ ਦੇ ਠਿਕਾਣੇ ’ਤੇ ਛਾਪਾ ਮਾਰਿਆ। ਛਾਪੇ ਦੌਰਾਨ, ਮਲਕੀਤ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜਿਸ ’ਚ ਮਲਕੀਤ ਸਿੰਘ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਮਲਕੀਤ ਨੂੰ ਫੌਰੀ ਤੌਰ ’ਤੇ ਹਿਰਾਸਤ ’ਚ ਲੈ ਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਮਲਕੀਤ ਸਿੰਘ ਤੋਂ ਹੋਰ ਵੀ ਮਹੱਤਵਪੂਰਨ ਜਾਣਕਾਰੀ ਹਾਸਲ ਹੋ ਸਕਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।