ਅੱਧੇ ਘੰਟੇ ਦੀ ਕਸਰਤ, ਪੋਸ਼ਟਿਕ, ਘੱਟ ਚਰਬੀ ਤੇ ਫਾਈਬਰ ਯੁੱਕਤ ਭੋਜਨ ਹੈ ਲਿਵਰ ਦੀ ਲਾਈਫ਼ਲਾਈਨ

ਹੈਲਥ ਚੰਡੀਗੜ੍ਹ ਪੰਜਾਬ

ਦਿਲ ਅਤੇ ਗੁੱਰਦਿਆਂ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਲਿਵਰ ਨੂੰ ਨਿਰੋਗੀ ਰੱਖਣਾ ਅਤਿ ਜਰੂਰੀ

ਅਸੀਂ ਇੱਕੀਵੀਂ ਸਦੀ ਦੇ ਵਾਸੀ ਹਾਂ ਤੇ ਤਕਨੀਕੀ ਯੁੱਗ ਪਲ ਪਲ ਦੀ ਜਾਣਕਾਰੀ ਹਰੇਕ ਦੀ ਜੇਬ ਚ ਉਂਗਲੀ ਦੇ ਦਬਾਉਣ ਨਾਲ ਆ ਵੱਜਦੀ ਹੈ। ਸਮੇਂ ਅਨੁਸਾਰ ਖਾਣ ਪਾਣ ਦੀਆਂ ਆਦਤਾਂ ਦਾ ਵੀ ਸੰਸਾਰੀਕਰਨ ਹੋ ਗਿਆ ਸਾਦੇ ਭੋਜਨ ਦੀ ਜਗ੍ਹਾ ਵੈਸਟਰਨ ਫੂਡ ਤੇ ਚਾਈਨੀਜ਼ ਭੋਜਨ ਜਿਵੇਂ ਤਲੇ ਹੋਏ ਪਦਾਰਥ, ਪੀਜ਼ਾ, ਬਰਗਰ, ਨੂਡਲ, ਮਨਚੂਰੀਨ, ਪੂਰੀਆਂ, ਛੋਲੇ ਭਟੂਰੇ, ਆਲੂਆਂ ਤੇ ਪਨੀਰ ਵਾਲੇ ਪਰੌਂਠੇ ਅਤੇ ਕੋਲਡ ਡਰਿੰਕ ਦੀ ਵਰਤੋਂ ਛਧੇਰੇ ਹੁੰਦੀ ਹੈ ਜਦੋਂਕਿ ਰਵਾਇਤੀ ਖਾਣਾ ਖੁਸ਼ਕ ਮਿੱਸੀ ਰੋਟੀ,ਲੱਸੀ ਆਦਿ ਦੀ ਵਰਤੋਂ ਘੱਟ ਹੋ ਗਈ ਹੈ ਉਲਟਾ ਮੁਸ਼ਕੱਤ ਵਾਲੇ ਕੰਮ ਕਾਰ ਦੀ ਥਾਂ ਜਿਮ ਦਾ ਫੈਸ਼ਨ ਵੀ ਸਟੇਟਸ ਸਿੰਮਬਲ ਬਣ ਗਿਆ ਹੈ।
ਜਿਸ ਤਰਾਂ ਅਸੀਂ ਟੈਕਨਾਲੋਜੀ ਤੇ ਖੋਜ ਦੇ ਖੇਤਰ ਚ ਅੱਗੇ ਵੱਧ ਰਹੇ ਹਾਂ ਉਸੇ ਤਰਾਂ ਕਸਰਤ ਦੀ ਘਾਟ ਅਤੇ ਜੰਕ ਫੂਡ ਦੀ ਵਧੇਰੇ ਵਰਤੋਂ ਕਾਰਨ ਰਵਾਇਤੀ ਬਿਮਾਰੀਆਂ ਦੇ ਨਾਲ ਨਾਲ ਨਿਵੇਕਲੀ ਸਰੀਰਕ ਉਥੱਲ ਪੁੱਥਲ ਵੀ ਸਾਹਮਣੇ ਆਉਂਦੀ ਹੈ। ਕੀਟਨਾ਼ਸ਼ਕ ਤੇ ਖਾਦਾਂ ਦੀ ਦੁਰਵਰਤੋਂ,ਦੂਸਿਤ ਹਵਾ,ਪਾਣੀ ਅਤੇ ਪੀਣ ਵਾਲੇ ਪਾਣੀ ਚ ਭਾਰੀਆਂ ਧਾਤਾਂ ਮਾਰੂ ਬਿਮਾਰੀਆਂ ਜਿਵੇਂ ਕੈਂਸਰ,ਕਾਲਾ ਪੀਲੀਆ (ਆਸਟ੍ਰੇਲੀਆ ਐਂਟੀਜਨ), ਹੈਪਾਟਾਈਟਸ ਸੀ, ਏ,ਪੀਲੀਆ ਜਾਂ ਜਰਕਾਨ,ਹੈਜਾ, ਦਸਤ, ਉਲੱਟੀਆਂ, ਮਿਆਦੀ ਬੁਖਾਰ, ਛੋਟੀ ਵੱਡੀ ਆਂਤੜੀਆਂ ਦੀਆਂ ਬੀਮਾਰੀਆਂ ਜੋ ਮੁੱਖ ਤੌਰ ਤੇ ਪਾਚਨ ਪ੍ਰਨਾਲੀ ਦੀਆਂ ਬਿਮਾਰੀਆਂ ਦੇ ਟਾਈਟਲ ਹੇਠ ਆ ਜਾਂਦੀਆਂ ਹਨ ਜਿਸ ਚ ਮੋਟੇ ਤੌਰ ਤੇ ਦੰਦਾਂ ਤੋਂ ਸੁਰੂ ਹੋਕੇ ਪੇਟ,ਲਿਵਰ,ਮਿਹਦਾ,ਪੈਂਂਨਕਰੀਆਜ,ਆਂਤ ਅਤੇ ਮਲ ਦੁਆਰ ਤੱਕ।
ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਬੀਮਾਰੀ ਤੋਂ ਪ੍ਰੇਸ਼ਾਨ ਰਹਿੰਦਾ ਹੈ,ਉਮਰ ਭਾਵੇਂ ਕੋਈ ਵੀ ਹੋਵੇ, ਖ਼ਤਰਨਾਕ ਬਿਮਾਰੀਆਂ ਲੱਗ ਹੀ ਜਾਂਦੀਆਂ ਹਨ। ਇਸ ਦੇ ਕਈ ਕਾਰਨ ਹਨ, ਜਿਵੇਂ ਸਮੇਂ ‘ਤੇ ਖਾਣਾ ਨਾ ਖਾਣਾ, ਕੰਮ ਕਰਦੇ ਸਮੇਂ ਜਲਦੀ ਥੱਕ ਜਾਣਾ। ਇਸ ਤੋਂ ਇਲਾਵਾ ਜ਼ਿਆਦਾ ਥਕਾਵਟ ਉਦੋਂ ਵੀ ਹੁੰਦੀ ਹੈ ਜਦੋਂ ਤੁਹਾਡਾ ਲਿਵਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ। ਇਸ ਮਾਮਲੇ ‘ਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਲਿਵਰ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ ਹਨ। ਆਓ ਜਾਣਦੇ ਹਾਂ ਵਿਸਥਾਰ ਨਾਲ…

ਲਿਵਰ ਦੇ ਮੁੱਖ ਕਾਰਜ ਤੇ ਮਹੱਤਵ

ਬਹੁਤ ਸਾਰੇ ਲੋਕ ਆਪਣੇ ਦਿਲ ਅਤੇ ਗੁਰਦਿਆਂ ਨੂੰ ਤੰਦਰੁਸਤ ਰੱਖਣ ਲਈ ਕਈ ਸਾਵਧਾਨੀਆਂ ਵਰਤਦੇ ਹਨ ਪਰ ਸਰੀਰ ਦੇ ਸਭ ਤੋਂ ਮਹੱਤਵਪੂਰਨ ਅਤੇ ਵੱਡੇ ਅੰਗ ਜਿਗਰ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੰਦੇ। ਇਹ ਸਾਡੇ ਲਈ ਵੀ ਬਹੁਤ ਔਖਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲਿਵਰ ਖੂਨ ਵਿੱਚੋਂ ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਦਾ ਹੈ। ਇਹ ਖਾਧੇ ਹੋਏ ਭੋਜਨ ਨੂੰ ਪਚਾਉਣ ਚ ਵੀ ਮੱਦਦ ਕਰਦਾ ਹੈ। ਇਹ ਸ਼ੱਕਰ ਦੇ ਮਿਆਰ (ਸ਼ੂਗਰ ਲੈਵਲ) ਨੂੰ ਬਣਾਈ ਰੱਖਣ ‘ਚ ਵੀ ਮੱਦਦ ਕਰਦਾ ਹੈ।ਲਿਵਰ ਇੱਕੋ ਸਮੇਂ ਬਹੁਤ ਸਾਰੇ ਕਾਰਜ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ‘ਚ ਲਿਵਰ ਦਾ ਤੰਦਰੁੱਸਤ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਹੇਠ ਦਰਸਾਏ ਕੁਝ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਤੁਰੰਤ ਸੁਚੇਤ ਹੋ ਜਾਣਾ ਚਾਹੀਦਾ ਹੈ ਤੇ ਪੇਟ ਤੇ ਲਿਵਰ ਮਾਹਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ।

(ੳ) ਲਿਵਰ ਖਰਾਬੀ ਦੇ ਲੱਛਣ –

ਬਹੁਤ ਜ਼ਿਆਦਾ ਥਕਾਵਟ ਹੋਣਾ
ਕੰਮ ਕਰਦੇ ਸਮੇਂ ਹੀ ਨਹੀਂ, ਪਰ ਜੇ ਜਿਗਰ ਖਰਾਬ ਹੈ, ਤਾਂ ਤੁਸੀਂ ਬਹੁਤ ਜ਼ਿਆਦਾ ਥਕਾਵਟ ਦਾ ਮਹਿਸੂਸ ਕਰੋਗੇ। ਬੀ ਬੀ ਸੀ ਦੀ ਇੱਕ ਰਿਪੋਰਟ ਮੁਤਾਬਕ ਸਰਜੀਕਲ ਗੈਸਟਰੋਐਂਟਰੌਲੋਜਿਸਟ ਡਾਕਟਰ ਟੀ.ਕੇ.ਲਕਸ਼ਮੀਕਾਂਤ ਦੇ ਅਨੁਸਾਰ, ਜਦੋਂ ਤੁਸੀਂ ਇਸ ਤਰ੍ਹਾਂ ਦੀ ਥਕਾਵਟ ਮਹਿਸੂਸ ਕਰਦੇ ਹੋ, ਤਾਂ ਬਿਨ੍ਹਾਂ ਕਿਸੇ ਦੇਰੀ ਦੇ ਤੁਰੰਤ ਡਾਕਟਰ ਦੀ ਸਲਾਹ ਲਓ ।

( ਅ)ਪੀਲੀਆ ਜਾਂ ਜਰਕਾਨ –

ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਲਿਵਰ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਡੀਆਂ ਅੱਖਾਂ ਅਤੇ ਚਮੜੀ ਦਾ ਰੰਗ ਬਦਲ ਜਾਵੇਗਾ। ਜੇਕਰ ਇਹ ਪੀਲਾ ਹੋ ਜਾਂਦਾ ਹੈ ਤੇ ਇਸ ਵਿੱਚ ਪੈਖਾਨੇ ਦਾ ਰੰਗ ਵੀ ਚਿੱਟਾ ਹੋ ਜਾਦਾਂ ਹੈ ਤਾਂ ਇਸਦਾ ਭਾਵ ਇਹ ਹੈ ਕਿ ਤੁਸੀਂ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਹੋ ਸਕਦੇ ਹੋ। ਭਾਵ ਪੀਲੀਆ ਵੀ ਲਿਵਰ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ। ਇਸ ਲਈ ਇਹ ਬਿਹਤਰ ਹੈ ਕਿ ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

( ੲ)ਭੁੱਖ ਨਾ ਲੱਗਣਾ

ਪੇਟ ਤੇ ਲਿਵਰ ਮਾਹਿਰ ਦੇ ਅਨੁਸਾਰ ਲੀਵਰ ਦੀ ਸਮੱਸਿਆ ਦਾ ਇੱਕ ਹੋਰ ਲੱਛਣ ਭੁੱਖ ਨਾ ਲੱਗਣਾ ਹੈ। ਜੇਕਰ ਤੁਹਾਨੂੰ ਵੀ ਕਈ ਦਿਨ੍ਹਾਂ ਤੱਕ ਭੁੱਖ ਨਹੀਂ ਲੱਗਦੀ ਤਾਂ ਸੁਚੇਤ ਰਹੋ ਅਤੇ ਸਮਾਂ ਬਰਬਾਦ ਕੀਤੇ ਬਿਨ੍ਹਾਂ ਡਾਕਟਰ ਦਾ ਮਸ਼ਵਰਾ ਲਓ।

( ਸ)ਪਿਸ਼ਾਬ ਦੇ ਰੰਗ ਵਿੱਚ ਤਬਦੀਲੀ*

ਆਮ ਤੌਰ ‘ਤੇ ਪਿਸ਼ਾਬ ਦਾ ਰੰਗ ਦੇਖ ਕੇ ਅਸੀਂ ਇਹ ਜਾਣ ਸਕਦੇ ਹਾਂ ਕਿ ਅਸੀਂ ਸਿਹਤਮੰਦ ਹਾਂ ਜਾਂ ਨਹੀਂ, ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਲਿਵਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਖਾਸ ਤੌਰ ‘ਤੇ ਜੇਕਰ ਪਿਸ਼ਾਬ ਸਾਧਾਰਨ ਰੰਗ ਦੀ ਬਜਾਏ ਗਾੜੇ ਪੀਲੇ ਜਾਂ ਕਿਸੇ ਹੋਰ ਰੰਗ ‘ਚ ਆਉਂਦਾ ਹੈ ਤਾਂ ਇਹ ਵੀ ਧਿਆਨਯੋਗ ਗੱਲ ਹੈ ਕਿਉਂਕਿ ਇਹ ਲਿਵਰ ‘ਚ ਸਮੱਸਿਆ ਹੋਣ ਦਾ ਸੰਕੇਤ ਹੋ ਸਕਦਾ ਹੈ।

(ਹ) *ਉਲਟੀਆਂ /ਵੱਤ /ਅਵਾਕ ਆਉਣਾ ਅਥਵਾ ਜੀ ਮਚਲਣਾ

ਜੇਕਰ ਤੁਹਾਡਾ ਵਾਰ-ਵਾਰ ਜੀ ਮਚਲਦਾ ਅਤੇ ਉਲਟੀਆਂ ਵਰਗੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਮਾਹਿਰ ਤੁਹਾਨੂੰ ਲਾਪਰਵਾਹੀ ਨਾ ਕਰਨ ਦੀ ਸਲਾਹ ਦਿੰਦੇ ਹਨ। ਕਿਉਂਕਿ ਇਹ ਲੱਛਣ ਜਿਗਰ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਵੱਤ ਆਉਣ ਜਾਂ ਉਲਟੀਆਂ ਦਾ ਅਨੁਭਵ ਹੁੰਦਾ ਹੈ ਜਾਂ ਪੈਖਾਨੇ ਜਾਣ ਦੀ ਹਾਜ਼ਤ ਹੋਣੀ ਇਹ ਵੀ ਜਿਗਰ ਦੀ ਸਮੱਸਿਆ ਨੂੰ ਨੋਟਿਸ ਕਰਨ ਵਾਲੀ ਬਾਤ ਹੈ।

(ਕ)ਕਬਜ਼ ਦੀ ਸਮੱਸਿਆ

ਇਸ ਲੱਛਣ ਨੂੰ ਵੀ ਲਿਵਰ ਦੀ ਸਮੱਸਿਆ ਦਾ ਇੱਕ ਹੋਰ ਮਹੱਤਵਪੂਰਨ ਸੰਕੇਤ ਹੈ। ਕਿਉਂਕਿ ਜੇਕਰ ਲਿਵਰ ਵਿੱਚ ਕੋਈ ਸਮੱਸਿਆ ਹੈ ਤਾਂ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕਬਜ਼ ਦਾ ਕਾਰਨ ਬਣਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਇਹ ਲੱਛਣ ਦੇਖਦੇ ਹੋ ਤਾਂ ਆਪਣੇ ਪੇਟ ਤੇ ਜਿਗਰ ਮਾਹਿਰ ਡਾਕਟਰ ਨਾਲ ਗੱਲ ਕਰੋ।

(ਖ) ਚਮੜੀ ਨਾਲ ਸਬੰਧਿਤ ਸਮੱਸਿਆ

ਕੀ ਤੁਸੀਂ ਖੁਜਲੀ ਅਤੇ ਧੱਫੜ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ? ਇਸ ਲਈ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹਾਲਾਂਕਿ, ਮਾਹਿਰ ਦੱਸਦੇ ਹਨ ਕਿ ਇਹ ਵੀ ਲਿਵਰ ਦੀ ਸਮੱਸਿਆ ਵੱਲ ਧਿਆਨ ਦੁਆਉਣਯੋਗ ਸਮੱਸਿਆ ਹੈ। ਖਾਸ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਚਮੜੀ ‘ਤੇ ਲਾਲ ਚਟਾਕ ਬਣ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਲਿਵਰ ‘ਚ ਕੋਈ ਸਮੱਸਿਆ ਹੋਵੇ ਤਾਂ ਪੇਟ ਦਰਦ, ਵਾਰ-ਵਾਰ ਬੁਖਾਰ, ਇਕਾਗਰਤਾ ਦੀ ਕਮੀ, ਦਸਤ ਅਤੇ ਸਾਹ ‘ਚ ਬਦਬੂ ਵਰਗੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ।
ਇੱਕ ਸਿਆਣਿਆ ਦੀ ਕਹਾਵਤ ਹੈ “ਚੱਕ ਮਰੇ ਜਾਂ ਖਾ ਮਰੇ “ਕਹਿੰਦੇ ਕਹਾਣਾ ਤਾਂ ਇਹ ਵੀ ਹੈ ਕਿ” ਖਾ ਕੇ ਪਛਤਾਇਆ,ਨਾਹ ਕੇ ਨੀ ਪਛਤਾਇਆ ” ਜਾਂ ਆਖਦੇ ਨੇ “ਬਹੁਤਾ ਖਾਣਾ ਖੁਸ਼ੀ ਖੁਆਰ” ਜਾਣੀ ਕੁਲ ਮਿਲਾ ਕੇ ਕਿਹਾ ਜਾਣਾ ਚਾਹੀਦਾ ਹੈ ਥੋੜਾ ਖਾਉ ਪਰ ਪੋਸ਼ਟਿਕ ਖਾਉ। ਸਾਡੇ ਭਾਰਤੀਆਂ ਦੇ ਮੁੱਖ ਤੌਰ ਤੇ ਲੱਗਭਗ ਸੱਤਰ ਫੀਸਦੀ ਫੈਟੀ ਲਿਵਰ ਹਨ ਅਤੇ ਮਨੁੱਖਾਂ ਚ ਨਸ਼ਿਆਂ ਤੇ ਸ਼ਰਾਬ ਕਾਰਨ ਐਲਕੋਹਿਲਿਕ ਲਿਵਰ ਵਿਗਾੜ (ਡਿਡੀਜ਼) ਅਤੇ ਨੋਨ ਐਲਕੋਹਿਲਕ ਲਿਵਰ ਵਿਗਾੜ(ਬਿਮਾਰੀ )ਜਨਾਨੀਆਂ ਚ ਵੱਧ ਪਾਇਆ ਜਾਦਾਂ ਕਿਉਂਕਿ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਵਧੇਰੇ ਹੁੰਦੀ ਹੈ। ਅੱਧੇ ਘੰਟੇ ਦੀ ਖੁੱਲੀ ਹਵਾ ਚ ਰੋਜ਼ਾਨਾ ਕਸਰਤ ਜਾਂ ਤੇਜ਼ ਸੈਰ (ਗ਼ਰਮੀ ਆਉਣ ਤੱਕ ),
ਚਿਕਨਾਈ ਰਹਿਤ ਤੇ ਰੇਸ਼ੇਦਾਰ (ਫਾਈਬਰ) ਭਰਭੂਰ ਭੋਜਨ, ਖਾਣੇ ਨਾਲ ਪਲੇਟ ਭਰ ਸਲਾਦ, ਹਰੀਆਂ ਸਬਜ਼ੀਆਂ,ਸਸਤਾ ਰੁੱਤਾ ਫ਼ਲ ਦੀ ਦੋ ਜਾਂ ਤਿੰਨ ਕਟੋਰੀ( ਸੂਗਰ ਰੋਗ ਅਨੁਸਾਰ) , ਪੀਣ ਲਈ ਖੁੱਲਾ ਸਾਫ਼ ਪਾਣੀ ਵਰਤਣ ਨਾਲ ਲਿਵਰ/ਜਿਗਰ ਤੰਦਰੁਸਤ ਰੱਖਿਆ ਜਾ ਸਕਦਾ ਹੈ।

ਡਾ ਜਸਵੀਰ ਸਿੰਘ ਗਰੇਵਾਲ
ਪੀ ਐਚ ਡੀ ਹੈਲਥ ਕੇਅਰ ਮੈਨੇਜਮੈਂਟ
ਐਮ ਐਸ ਈ ਮਾਈਕ੍ਰੋਬਾਈਲੋਜੀ, ਡੀ ਫਾਰਮਾ, ਬੀ ਐਸ ਈ ਮੈਡੀਕਲ ਲੈਬੋਰਟਰੀ, ਗਿਆਨੀ,ਡਿਪਲੋਮਾ ਡਿਜ਼ੀਟਲ ਮਾਰਕੀਟਿੰਗ
ਲਾਈਫ਼ ਮੈਂਬਰ ਵਰਡ ਹਿਊਮਨ ਰਾਈਟਸ ਪਰੋਟੈਕਸ਼ਨ ਕਮਿਸ਼ਨ
happy4ustar@gmail.com
9914346204
ਮੀਡੀਆ ਸਲਾਹਕਾਰ
ਦੀ ਐਸੋਸੀਏਸ਼ਨ ਆਫ਼ ਪਰੋਲੀਮਜ਼
(The Association of PROLEMS)
ਪੀ ਐਚ ਡੀ ਸੀ
PHDC(Ludhiana)
(Private Hospital &Diagnostic Centres Marketing Association, Ludhiana.)
ਲੁਧਿਆਣਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।