29ਵਾਂ ਪੰਜਾਬੀ ਹੁਲਾਰੇ ਸੱਭਿਆਚਾਰਕ ਮੇਲਾ ਕੱਲ 13 ਮਾਰਚ

ਚੰਡੀਗੜ੍ਹ ਪੰਜਾਬ ਮਨੋਰੰਜਨ

ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਨੇ ਕੀਤਾ ਮੇਲੇ ਦਾ ਪੋਸਟਰ ਰਿਲੀਜ਼

ਮੋਹਾਲੀ/ ਚੰਡੀਗੜ੍ਹ 12 ਮਾਰਚ,ਬੋਲੇ ਪੰਜਾਬ ਬਿਊਰੋ :

ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪੰਜਾਬੀ ਲੋਕ ਕਲਾ ਕੇਂਦਰ, ਰਾਜਪੁਰਾ, ਵਲੋਂ ਮਾਈ ਬੰਨੋ ਨੂੰ ਸਮਰਪਿਤ ਸੁਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਅਤੇ ਗਾਇਕ ਅਵਤਾਰ ਤਾਰੀ ਯਾਦਗਾਰੀ 29ਵਾਂ ਖੂਨਦਾਨ ਕੈਂਪ ਅਤੇ ਸੱਭਿਆਚਾਰਕ- ਪੰਜਾਬੀ ਹੁਲਾਰੇ ਮੇਲਾ ਬਨੂੜ- ਰਾਜਪੁਰਾ ਰੋਡ, ਬੱਸ ਸਟੈਂਡ ਜਾਂਸਲਾ ਵਿਖੇ 13 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ l
ਜਿਸ ਵਿੱਚ ਪੰਜਾਬ ਦੀ ਬੁਲੰਦ ਆਵਾਜ਼ ਮਨਮੋਹਨ ਵਾਰਿਸ, ਰੇਸ਼ਮ ਸਿੰਘ ਅਨਮੋਲ, ਸੱਤਵੀਰ ਸੱਤੀ, ਕੁਲਵੰਤ ਬਿੱਲਾ ਕੁਲਵੰਤ ਕੌਰ, ਸੁਖਰੀਤ ਬੁੱਟਰ ਅਤੇ ਹੋਰ ਕਈ ਪੰਜਾਬੀ ਲੋਕ ਗਾਇਕ ਪਹੁੰਚ ਰਹੇ ਹਨ
ਏਹ ਮੇਲਾ ਪੰਜਾਬੀ ਲੋਕ ਕਲਾ ਕੇਂਦਰ, ਰਾਜਪੁਰਾ ਦੇ ਪ੍ਰਧਾਨ ਰਾਜਿੰਦਰ ਸਿੰਘ ਥੂਹਾ,
ਚੇਅਰਮੈਨ ਜਸਵਿੰਦਰ ਸਿੰਘ ਜੱਸੀ,
ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਬੂਟਾ ਸਿੰਘ ਵਾਲਾ,
ਜਨਰਲ ਸਕੱਤਰ ਕੁਲਬੀਰ ਸਿੰਘ ਹਾਸ਼ਮ ਪੁਰ, ਕੁਲਦੀਪ ਸਿੰਘ ਮਨੌਲੀ ਅਤੇ ਸਮੂਹ ਕਲੱਬ ਦੇ ਅਹੁਦੇਦਾਰਾਂ ਵਲੋਂ ਕਰਵਾਇਆ ਜਾ ਰਿਹਾ ਹੈ । ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਥੂਹਾ ਅਤੇ ਚੇਅਰਮੈਨ ਜਸਵਿੰਦਰ ਜੱਸੀ ਨੇ ਦੱਸਿਆ ਕਿ ਇਸ ਮੌਕੇ ਤੇ ਦਲਜੀਤ ਸਿੰਘ ਅਜਨੋਹਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿੱਚ ਸਫਲਤਾ ਪੂਰਵਕ ਉਡਾਰੀ ਮਾਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸੱਭਿਆਚਾਰਕ 29ਵੇਂ ਸੱਭਿਆਚਾਰਕ ਮੇਲੇ ਨਾਲ ਸੰਬੰਧਿਤ ਪੋਸਟਰ ਰਿਲੀਜ਼ ਦੀ ਰਸਮ ਕੈਬਨਟ ਮੰਤਰੀ ਪੰਜਾਬ- ਤਰੁਣਪ੍ਰੀਤ ਸਿੰਘ ਸੋਧ ਹੋਰਾਂ ਵੱਲੋਂ ਨਿਭਾਈ ਗਈ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।