ਨਸ਼ਾ ਤਸਕਰਾਂ ਵਲੋਂ ਪੁਲਸ ਟੀਮ ‘ਤੇ ਹਮਲਾ, ਚਾਰ ਮੁਲਾਜ਼ਮ ਜ਼ਖ਼ਮੀ, ਪਤੀ-ਪਤਨੀ ਗ੍ਰਿਫ਼ਤਾਰ

ਪੰਜਾਬ


ਦੀਨਾਨਗਰ, 12 ਮਾਰਚ, ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀ ਜਾ ਰਹੀ ਕਾਰਵਾਈ ਤਹਿਤ ਮੰਗਲਵਾਰ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਅਵਾਂਖਾ ਵਿਖੇ ਰੇਡ ਕਰਨ ਲਈ ਪੁਲਿਸ ਪਾਰਟੀ ਉੱਪਰ 5-6 ਦੇ ਕਰੀਬ ਨਸ਼ਾ ਤਸਕਰਾਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਚਾਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਅਤੇ ਨਸ਼ਾ ਤਸਕਰਾਂ ਦੇ ਹਮਲੇ ਵਿੱਚ ਪੁਲਿਸ ਦੀ ਇਕ ਪ੍ਰਾਈਵੇਟ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ।
ਪੁਲਿਸ ਪਾਰਟੀ ਉੱਪਰ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਹਮਲੇ ਮਗਰੋਂ ਨਸ਼ਾ ਤਸਕਰ ਪਤੀ-ਪਤਨੀ ਨੇ ਘਰ ਦੇ ਬਾਹਰ ਖੜੀ ਅਪਣੀ ਸਕੂਟਰੀ ਅਤੇ ਆਟੋ ਰਿਕਸ਼ਾ ਨੂੰ ਅੱਗ ਲਾਉਣ ਮਗਰੋਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਘਰ ਦੇ ਸਾਮਾਨ ਨੂੰ ਵੀ ਅੱਗ ਲਾਉਣ ਮਗਰੋਂ ਗੈਸ ਸਿਲੰਡਰ ਲੈ ਕੇ ਦੋਵੇਂ ਜਣੇ ਘਰ ਦੀ ਛੱਤ ਉੱਪਰ ਚੜ੍ਹ ਗਏ। ਇਸ ਦੌਰਾਨ ਦੋਵਾਂ ਨੇ ਅਪਣੇ ਆਪ ਨੂੰ ਜ਼ਖਮੀ ਵੀ ਕਰ ਲਿਆ ਅਤੇ ਕਰੀਬ ਚਾਰ ਘੰਟੇ ਪਤੀ ਪਤਨੀ ਘਰ ਦੀ ਛੱਤ ਉੱਪਰ ਚੜ੍ਹੇ ਪੁਲਿਸ ਉੱਪਰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਸਿਲੰਡਰ ਨੂੰ ਅੱਗ ਲਾ ਕੇ ਜਾਨ ਦੇਣ ਦੀਆਂ ਧਮਕੀਆਂ ਦਿੰਦੇ ਰਹੇ। ਅਖੀਰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਪੁਲਿਸ ਕਿਸੇ ਤਰ੍ਹਾਂ ਦੋਵਾਂ ਨੂੰ ਛੱਤ ਤੋਂ ਹੇਠਾਂ ਲਾਹੁਣ ਵਿੱਚ ਸਫਲ ਹੋ ਸਕੀ, ਜਿਸ ਮਗਰੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।