ਬਠਿੰਡਾ, 11 ਮਾਰਚ,ਬੋਲੇ ਪੰਜਾਬ ਬਿਊਰੋ :
ਇੱਕ ਰੇਲ ਯਾਤਰੀ ਦੀ ਰੇਲਵੇ ਸਟੇਸ਼ਨ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ’ਤੇ ਇੱਕ ਯਾਤਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੰਸਥਾ ਦੀ ਟੀਮ ਅਤੇ ਥਾਣਾ ਜੀ.ਆਰ.ਪੀ. ਮੌਕੇ ’ਤੇ ਪਹੁੰਚੇ। ਪੁਲੀਸ ਨੇ ਜ਼ਰੂਰੀ ਜਾਂਚ ਕੀਤੀ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ।
ਪੁਲੀਸ ਦੀ ਕਾਰਵਾਈ ਤੋਂ ਬਾਅਦ, ਸੰਸਥਾ ਨੇ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਹਜ਼ਾਰੀ (57) ਪੁੱਤਰ ਉਦੈ ਸਿੰਘ, ਨਿਵਾਸੀ ਮੁਕਤਸਰ ਦੇ ਤੌਰ ’ਤੇ ਹੋਈ, ਜੋ ਆਪਣੇ ਪੋਤੇ ਦੇ ਨਾਲ ਦਿੱਲੀ ਜਾ ਰਿਹਾ ਸੀ।
