ਮੋਹਾਲੀ ਵਿੱਚ ਸੀ.ਸੀ. ਟੀਵੀ ਕੈਮਰੇ ਚਾਲੂ ਕੀਤੇ ਜਾਣ ਲਈ ਕੁਲਵੰਤ ਸਿੰਘ ਵਧਾਈ ਦੇ ਪਾਤਰ : ਫੂਲਰਾਜ ਸਿੰਘ

ਪੰਜਾਬ

ਫੂਲਰਾਜ ਸਿੰਘ ਨੇ ਕਿਹਾ : ਟਰੈਫਿਕ ਲਾਈਟਾਂ ਤੇ ਜੈਬਰਾ ਕਰੋਸਿੰਗ ਨੂੰ ਲਗਾਇਆ ਜਾਵੇ ਸੁਚਾਰੂ ਢੰਗ ਨਾਲ

ਮੋਹਾਲੀ 10 ਮਾਰਚ,ਬੋਲੇ ਪੰਜਾਬ ਬਿਊਰੋ :

ਮੋਹਾਲੀ ਦੇ ਵਾਸ਼ਿੰਦਿਆਂ ਦੀ ਸੁਰੱਖਿਆ ਦੇ ਲਈ ਅਤੇ ਚੋਰੀਆਂ ਨੂੰ ਰੋਕੇ ਜਾਣ ਦੇ ਲਈ ਸ਼ਹਿਰ ਦੇ ਵਿੱਚ ਸੀ.ਸੀ. ਟੀਵੀ ਕੈਮਰਿਆਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਲੱਗਣ ਦੇ ਨਾਲ ਮੋਹਾਲੀ ਵਾਸੀਆਂ ਦੀ ਸੁਰੱਖਿਆ ਯਕੀਨੀ ਬਣ ਗਈ ਹੈ ਅਤੇ ਇਹਨਾਂ ਕੈਮਰਿਆਂ ਦੀ ਸ਼ੁਰੂਆਤ ਦੇ ਲਈ ਉਚੇਚੇ ਤੌਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਵਧਾਈ ਦੇ ਪਾਤਰ ਹਨ, ਇਹ ਗੱਲ ਅੱਜ ਸਟੇਟ ਐਵਾਰਡੀ -ਫੂਲਰਾਜ ਸਿੰਘ- ਸਾਬਕਾ ਕੌਂਸਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਕਿਹਾ ਕਿ ਰਾਜਧਾਨੀ ਚੰਡੀਗੜ੍ਹ ਨੂੰ ਜਾਣ ਅਤੇ ਆਉਣ ਵਾਲੇ ਬੇਸ਼ਕ ਚੰਡੀਗੜ੍ਹ ਦੇ ਟਰੈਫਿਕ ਨਿਯਮਾਂ ਦੀ ਲੋਕੀ ਪਾਲਣਾ ਕਰਦੇ ਹਨ, ਪ੍ਰੰਤੂ ਮੋਹਾਲੀ ਵਿੱਚ ਦਾਖਲ ਹੁੰਦਿਆਂ ਹੀ ਉਸ ਸੰਜੀਦਗੀ ਨਾਲ ਨਹੀਂ ਲੈਂਦੇ ਸਨ ਅਤੇ ਟਰੈਫਿਕ ਨਿਯਮਾਂ ਦੀ ਹਮੇਸ਼ਾ ਉਲੰਘਣਾ ਹੁੰਦੀ ਰਹੀ,ਪ੍ਰੰਤੂ ਹੁਣ ਮੋਹਾਲੀ ਵਿੱਚ ਟਰੈਫਿਕ ਨਿਯਮਾਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਖੈਰ ਨਹੀਂ ਹੋਵੇਗੀ, ਉਹਨਾਂ ਕਿਹਾ ਕਿ ਟਰੈਫਿਕ ਲਾਈਟਾਂ ਤੇ ਜਿੱਥੇ ਸਮੇਂ ਸੀਮਾ ਘੱਟ ਤੋਂ ਘੱਟ ਕਰਕੇ ਤਹਿ -ਵੱਧ ਕੀਤੀ ਜਾਵੇ, ਉੱਥੇ ਟਰੈਫਿਕ ਲਾਈਟਾਂ ਤੇ ਜੈਬਰਾ ਕਰੋਸਿੰਗ ਵੀ ਸਹੀਬੱਧ ਤਰੀਕੇ ਨਾਲ ਲਗਾਈ ਜਾਣੀ ਚਾਹੀਦੀ ਹੈ। ਜੋ ਕਿ ਹਾਲ ਦੀ ਘੜੀ ਨਾ -ਮਾਤਰ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮੋਹਾਲੀ ਹਲਕੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਟਰੈਫਿਕ ਨਿਯਮਾਂ ਨੂੰ ਸੁਚਾਰੂ ਵੱਧ ਢੰਗ ਨਾਲ ਪਾਲਣਾ ਹੋਵੇਗੀ, ਉੱਥੇ ਅਚਾਨਕ ਹੋਣ ਵਾਲਿਆਂ ਸੜਕ ਹਾਦਸਿਆਂ ਤੇ ਵੀ ਵਿਰਾਮ ਲੱਗੇਗਾ, ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਦੇ ਵਿੱਚ ਮੋਹਾਲੀ ਵਿੱਚ ਸੀ.ਸੀ.ਟੀਵੀ ਕੈਮਰਿਆਂ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ ਗਿਆ ਸੀ , ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਸਪਸ਼ਟ ਕੀਤਾ ਕਿ ਸੜਕ ਤੇ ਥਾਂ- ਥਾਂ ਤੇ ਸਪੀਡ ਲਿਮਿਟ ਨਾਲ ਸੰਬੰਧਿਤ ਬੋਰਡ ਲਗਾਏ ਜਾਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਟਰੈਫਿਕ ਲਾਈਟਾਂ ਦੀ ਟਾਈਮਿੰਗ ਵੀ ਹਰ ਲਾਈਟ ਤੇ ਚਾਲੂ ਰਹਿਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ , ਫੁਲਰਾਜ ਸਿੰਘ ਹੋਰਾਂ ਕਿਹਾ ਕਿ ਇਸ ਤੋਂ ਪਹਿਲਾਂ ਮੋਹਾਲੀ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਬਕਾਇਦਾ ਬਤੌਰ ਮੇਅਰ ਦੇ ਤੌਰ ਤੇ ਹੱਲ ਕਰਵਾਉਂਦੇ ਰਹੇ ਹਨ ਅਤੇ ਬਾਅਦ ਵਿੱਚ ਵਿਧਾਇਕ ਵਜੋਂ ਵਿਧਾਨ ਸਭਾ ਦੇ ਵਿੱਚ ਉਠਾਉਂਦੇ ਰਹੇ ਹਨ, ਜਿਨਾਂ ਵਿੱਚ ਫੇਸ- ਇੱਕ ਅਤੇ 7 ਨਾਲ ਸੰਬੰਧਿਤ ਮੋਟਰ ਮਾਰਕੀਟ , ਰੇਹੜੀ ਮਾਰਕੀਟ ਅਤੇ ਸ਼ਹਿਰ ਵਿਚਲੇ ਨਿਜੀ ਹਸਪਤਾਲਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਸ਼ਾਮਿਲ ਹੈ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।