ਭੂਚਾਲ ਦੇ ਝਟਕਿਆਂ ਨਾਲ ਕੰਬਿਆ ਅਫਗਾਨਿਸਤਾਨ

ਨੈਸ਼ਨਲ

ਕਾਬੁਲ, 10 ਮਾਰਚ,ਬੋਲੇ ਪੰਜਾਬ ਬਿਊਰੋ :
ਅੱਜ ਸੋਮਵਾਰ ਨੂੰ ਭਾਰਤ ਦਾ ਗੁਆਂਢੀ ਦੇਸ਼ ਅਫਗਾਨਿਸਤਾਨ ਭੂਚਾਲ ਦੇ ਝਟਕਿਆਂ ਨਾਲ ਕੰਬ ਉਠਿਆ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 4 ਮੈਗਨੀਟਿਊਡ ਰਹੀ, ਪਰ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ 10 ਕਿਲੋਮੀਟਰ ਹੇਠਾਂ ਸੀ, ਜਿਸ ਕਾਰਨ ਤੀਬਰ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫ਼ੋਰ ਸੀਸਮੋਲੋਜੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਹਿੰਦੂ ਕੁਸ਼ ਖੇਤਰ ਸੀ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ ਮੁਤਾਬਕ, ਜ਼ਮੀਨ ਦੀ ਗਹਿਰਾਈ ਵਿੱਚ ਆਉਣ ਵਾਲੇ ਭੂਚਾਲਾਂ ਦੀ ਤੁਲਨਾ ਵਿੱਚ ਉੱਪਰੀ ਸਤ੍ਹਾ ਉੱਤੇ ਆਉਣ ਵਾਲੇ ਭੂਚਾਲ ਵਧੇਰੇ ਖਤਰਨਾਕ ਹੁੰਦੇ ਹਨ। ਉੱਪਰੀ ਸਤ੍ਹਾ ਵਾਲੇ ਭੂਚਾਲਾਂ ਵਿੱਚ ਵਧੇਰੇ ਊਰਜਾ ਨਿਕਲਦੀ ਹੈ, ਜਿਸ ਕਾਰਨ ਜ਼ਮੀਨ ‘ਤੇ ਮੌਜੂਦ ਇਮਾਰਤਾਂ ਨੂੰ ਵਧੇਰੇ ਨੁਕਸਾਨ ਪਹੁੰਚਦਾ ਹੈ। ਫ਼ਿਲਹਾਲ, ਅਫਗਾਨਿਸਤਾਨ ਵਿੱਚ ਆਏ ਭੂਚਾਲ ਦੌਰਾਨ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਇਸ ਤੋਂ ਪਹਿਲਾਂ, ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 8 ਮਾਰਚ ਨੂੰ ਪਾਕਿਸਤਾਨ ਵਿੱਚ ਆਏ ਭੂਚਾਲ ਦੀ ਤੀਬਰਤਾ 4.2 ਸੀ ਅਤੇ ਇਸ ਦੌਰਾਨ ਵੀ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।