ਤਰਨਤਾਰਨ, 10 ਮਾਰਚ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਵਿਖੇ ਬਿਜਲੀ ਵਿਭਾਗ ਦੇ ਐਕਸੀਅਨ ਨਵਦੀਪ ਧਵਨ ਨੂੰ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਨਾ ਦੇਣ ‘ਤੇ ਘਰ ਦੇ ਗੇਟ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਦੇ ਭਰਾ ਐਡਵੋਕੇਟ ਬਰੂਨੋ ਧਵਨ ਦੇ ਮਤਾਬਕ, 22 ਫਰਵਰੀ ਨੂੰ ਨਵਦੀਪ ਨੂੰ ‘ਪ੍ਰਭ ਦਾਸੂਵਾਲ’ ਨਾਂ ਦੇ ਵਿਅਕਤੀ ਵਲੋਂ ਫ਼ੋਨ ‘ਤੇ ਧਮਕੀ ਮਿਲੀ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। 28 ਫਰਵਰੀ ਨੂੰ ਇੱਕ ਪੈਨ ਡਰਾਈਵ ਮਿਲੀ, ਜਿਸ ‘ਚ ਵੀਡੀਓ ਰਾਹੀਂ ਹਮਲੇ ਦੀ ਧਮਕੀ ਦਿੱਤੀ ਗਈ ਸੀ।
7 ਮਾਰਚ ਦੀ ਰਾਤ, ਦੋ ਅਣਪਛਾਤੇ ਵਿਅਕਤੀਆਂ ਨੇ ਆ ਕੇ ਉਨ੍ਹਾਂ ਦੇ ਘਰ ਦੇ ਗੇਟ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਕਾਰ ਨੂੰ ਨੁਕਸਾਨ ਹੋਇਆ। ਅਗਲੇ ਦਿਨ ਵਟਸਐਪ ਫ਼ੋਨ ਰਾਹੀਂ ਮੁੜ ਧਮਕੀ ਦਿੱਤੀ ਗਈ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਪਰਿਵਾਰ ਦੀ ਹੱਤਿਆ ਕਰ ਦਿੱਤੀ ਜਾਵੇਗੀ।
ਚਿੜੀ ਬੱਟੀ ਥਾਣੇ ਦੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। A.S.I. ਸਵਿੰਦਰ ਸਿੰਘ ਮੁਤਾਬਕ, ਪੁਲੀਸ ਜਲਦੀ ਹੀ ਦੋਸ਼ੀਆਂ ਤੱਕ ਪਹੁੰਚ ਜਾਵੇਗੀ।
