ਗੜ੍ਹਸ਼ੰਕਰ, 10 ਮਾਰਚ,ਬੋਲੇ ਪੰਜਾਬ ਬਿਊਰੋ :
ਥਾਣਾ ਗੜ੍ਹਸ਼ੰਕਰ ਪੁਲਿਸ ਨੇ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਤੋਂ 2 ਕਿਲੋ 306 ਗ੍ਰਾਮ ਅਫ਼ੀਮ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਦਰਜ ਮਾਮਲੇ ਅਨੁਸਾਰ, ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਦਿਨੋਵਾਲ-ਪਨਾਮ ਨਹਿਰ ਦੇ ਕੰਢੇ ਜਾ ਰਹੀ ਇੱਕ ਮਹਿਲਾ ਨੂੰ ਰੋਕ ਕੇ ਪੁੱਛਗਿੱਛ ਕੀਤੀ। ਉਕਤ ਮਹਿਲਾ ਨੇ ਆਪਣਾ ਨਾਂ ਮੁੰਨੀ, ਪਤਨੀ ਰਵੀ, ਨਿਵਾਸੀ ਨਕਟੀਆ, ਥਾਣਾ ਬਰੇਲੀ ਕੈਂਟ, ਜ਼ਿਲ੍ਹਾ ਬਰੇਲੀ ਦੱਸਿਆ। ਜਦੋਂ ਉਸ ਦੇ ਹੱਥ ਵਿਚਲੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 2 ਕਿਲੋ 306 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸ ਸੰਬੰਧੀ ਉਕਤ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫ਼ੀਮ ਕਿੱਥੋਂ ਲਿਆਉਂਦੀ ਸੀ ਅਤੇ ਕਿਸ ਨੂੰ ਵੇਚਣੀ ਸੀ।
