ਚੰਡੀਗੜ੍ਹ 10 ਮਾਰਚ ,ਬੋਲੇ ਪੰਜਾਬ ਬਿਊਰੋ :
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਜਕ ਕਿਸਾਨ ਮੋਰਚੇ ਵੱਲੋ ਕੀਤੇ ਐਲਾਨ ਨੂੰ ਅਮਲੀ ਜਾਮਾਂ ਪਹਿਨਾਉਣ ਲਈ 10 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਅਤੇ ਐਮ.ਐਲ.ਏ. ਦੇ ਘਰਾਂ ਅੱਗੇ ਜੋ ਧਰਨੇ ਦਿੱਤੇ ਜਾ ਰਹੇ ਹਨ ਜਮਹੂਰੀ ਕਿਸਾਨ ਸਭਾ ਨਾਲ ਸਬੰਧਿਤ ਕਿਸਾਨ ਉਸ ਵਿੱਚ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਸ਼ਾਮਿਲ ਹੋਣਗੇ ਅੱਜ ਦੀ ਮੀਟਿੰਗ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ ਦੇ ਸਮੁੱਚੇ ਕਿਰਤੀ ਲੋਕ ਜਿੱਥੇ ਆਪਣੀਆਂ ਮੰਗਾਂ ਦੇ ਹੱਲ ਲਈ ਕੇਂਦਰ ਤੇ ਰਾਜ ਸਰਕਾਰਾਂ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਹਨ ਇਸੇ ਤਰਾਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਪੰਜਾਬ ਦੇ ਕਿਸਾਨ ਵੀ ਆਪਣੀਆਂ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਲਈ ਜੱਦੋ ਜਹਿਦ ਕਰ ਰਹੇ ਹਨ ਪਰ ਪਿਛਲੇ ਦਿਨੀ ਸਰਕਾਰ ਨੇ ਇਹ ਅੜਿੱਕਾ ਡਾਹ ਕੇ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਕਿਸਾਨਾਂ ਨੂੰ ਜਿੱਥੇ ਗਿ੍ਫਤਾਰ ਕਰਨ ਸਮੇਂ ਬਿਰਧ ਤੇ ਬਿਮਾਰ ਕਿਸਾਨਾਂ ਨੂੰ ਵੀ ਨਹੀ ਬਖਸਿਆ ਅਤੇ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਵੱਖ-ਵੱਖ ਜਗ੍ਹਾ ਤੇ ਰੋਕ ਕੇ ਤੰਗ ਪਰੇਸ਼ਾਨ ਕੀਤਾ ਥਾਣਿਆਂ ਚ, ਤੇ ਜੇਲ੍ਹਾਂ ਚ, ਬੰਦ ਕੀਤਾ ਉੱਥੇ ਹੀ ਮੀਡੀਏ ਰਾਹੀਂ ਕਿਸਾਨਾਂ ਨੂੰ ਮਾਹੌਲ ਖਰਾਬ ਕਰਨ ਵਾਲੇ ਤੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨਾ ਰਾਹੀਂ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਸਮੁੱਚੇ ਪੰਜਾਬ ਦੇ ਕਿਸਾਨਾਂ ਵਿੱਚ ਭਾਰੀ ਬੇਚੈਨੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ ਜਿਸ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਦੇ ਕਿਸਾਨ 10 ਮਾਰਚ ਨੂੰ ਸਰਕਾਰ ਨਾਲ ਸੰਬੰਧਿਤ ਸਮੁੱਚੇ ਐਮ.ਐਲ.ਏ.ਅਤੇ ਮੰਤਰੀਆਂ ਦੇ ਘਰਾਂ ਅੱਗੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਪੰਜਾਬ ਨੂੰ ਮੰਦਹਾਲੀ ਦੇ ਦੋਰ ਚ, ਲੈ ਜਾਣ ਲਈ ਕਿਸਾਨ ਨਹੀਂ ਸਰਕਾਰਾਂ ਜਿੰਮੇਵਾਰ ਹਨ,ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੁਬਾਈ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁਜਰਵਾਲ ਤੇ ਦਰਸ਼ਨ ਸਿੰਘ ਬੇਲੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਸ਼ਹਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ, ਥਾਲੀ ‘ਚ ਪਰੋਸ ਕੇ ਕੇਂਦਰ ਸਰਕਾਰ ਨੂੰ ਦੇ ਚੁੱਕੀ ਹੈ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਹ ਸਿੱਧ ਕਰ ਰਹੀ ਹੈ ਕਿ ਚੰਡੀਗੜ੍ਹ ਤੁਹਾਡਾ ਵੀ ਨਹੀ ਹੈ। ਤੁਸੀਂ ਵੀ ਇਸ ਵਿੱਚ ਦਾਖਲ ਨਹੀਂ ਹੋ ਸਕਦੇ ਉਹੀ ਮੁੱਖ ਮੰਤਰੀ ਜਿਹੜਾ ਪਿਛਲੇ ਸਮੇਂ ਚ ਦਿੱਲੀ ਮੋਰਚੇ ਸਮੇਂ ਕਹਿੰਦਾ ਸੀ ਦਿੱਲੀ ਸਾਡੀ ਰਾਜਧਾਨੀ ਹੈ ਕਿਸਾਨ ਦਿੱਲੀ ਨਹੀਂ ਹੋਰ ਕਿ ਲਾਹੋਰ ਜਾਣਗੇ ਪਰ ਅੱਜ ਕੇਂਦਰ ਸਰਕਾਰ ਦੇ ਮੋਢਿਆਂ ਤੇ ਚੜ ਕੇ ਚੰਡੀਗੜ੍ਹ ਦੇ ਆਲੇ ਦੁਆਲੇ ਬੈਰੀਗੇਡ ਕਰਕੇ ਇਹ ਸਿੱਧ ਕਰ ਦਿੱਤਾ ਕਿ ਇੱਥੇ ਦੇਸ਼ ਦਾ ਅੰਨਦਾਤਾ ਨਹੀਂ ਜਿਵੇਂ ਕੋਈ ਹਮਲਾਵਰ ਆ ਰਿਹਾ ਹੋਵੇ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਚਲਦੀ ਹੋਈ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਅੜਿਕਾ ਡਾਹ ਕੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ ਤੇ ਲੋਕ ਰੋਹ ਦਾ ਸਾਹਮਣਾ ਕਰਨ ਔਖਾ ਹੋ ਜਾਵੇਗਾ।